ਨਵੇਂ ਤਰੀਕੇ ਨਾਲ ਬਣਾਉ ਕਸ਼ਮੀਰੀ ਦਮ ਆਲੂ
Published : Jun 9, 2018, 11:25 am IST
Updated : Jun 9, 2018, 11:25 am IST
SHARE ARTICLE
kahmiri dum aloo
kahmiri dum aloo

ਦਮ ਆਲੂ ਖਾਸ ਤੌਰ ਉੱਤੇ ਇਕ ਕਸ਼ਮੀਰੀ ਡਿਸ਼ ਹੈ। ਇਹ ਇਕ ਪਾਰੰਪਰਕ ਕਸ਼ਮੀਰੀ ਵਿਅੰਜਨ ਹੈ, ਜੋ ਪੰਜਾਬੀ ਦਮ ਆਲੂ ਤੋਂ ਬਿਲਕੁੱਲ ਵੱਖਰੇ ਹੁੰਦੇ ਹਨ....

ਦਮ ਆਲੂ ਖਾਸ ਤੌਰ ਉੱਤੇ ਇਕ ਕਸ਼ਮੀਰੀ ਡਿਸ਼ ਹੈ। ਇਹ ਇਕ ਪਾਰੰਪਰਕ ਕਸ਼ਮੀਰੀ ਵਿਅੰਜਨ ਹੈ, ਜੋ ਪੰਜਾਬੀ ਦਮ ਆਲੂ ਤੋਂ ਬਿਲਕੁੱਲ ਵੱਖਰੇ ਹੁੰਦੇ ਹਨ। ਦਮ ਆਲੂ ਬਣਾਉਣ ਦੇ ਕਈ ਤਰੀਕੇ ਹਨ, ਅੱਜ ਅਸੀ ਕਸ਼ਮੀਰੀ ਦਮ ਆਲੂ ਬਣਾਉਣਾ ਸਿਖਾਂਗੇ। ਜਿਸ ਛੋਟੇ ਆਲੂ ਨੂੰ ਗਹਿਰਾ ਤਲ ਕੇ ਘੱਟ ਅੱਗ ਉੱਤੇ ਗਰੇਵੀ ਦੇ ਨਾਲ ਪਕਾਇਆ ਜਾਂਦਾ ਹੈ। ਆਸਾਨ ਭਾਸ਼ਾ ਵਿਚ ਆਲੂ ਨੂੰ ਫਰਾਈ ਕਰੋ ਅਤੇ ਗਰੇਵੀ ਦੇ ਨਾਲ ਮਿਕਸ ਕਰੋ, ਬਣ ਗਿਆ ਤੁਹਾਡਾ ਦਮ ਆਲੂ। 

kashmiri dum alookashmiri dum alooਜੇਕਰ ਕਦੇ ਅਚਾਨਕ ਮਹਿਮਾਨ ਆ ਜਾਣ ਅਤੇ ਘਰ ਵਿਚ ਕੋਈ ਸਬਜੀ ਨਾ ਹੋਵੇ ਤਾਂ ਘਰ ਦੀਆਂ ਔਰਤਾਂ ਨੂੰ ਟੇਂਸ਼ਨ ਹੋ ਜਾਂਦੀ ਹੈ ਪਰ ਘਰ ਵਿਚ ਆਲੂ ਅਤੇ ਦਹੀ ਤਾਂ ਹਮੇਸ਼ਾ ਹੁੰਦੇ ਹੀ ਹਨ। ਬਸ ਟੇਂਸ਼ਨ ਨੂੰ ਭੁੱਲ ਜਾਉ ਅਤੇ ਇਹ ਰੇਸਿਪੀ ਬਣਾ ਕੇ ਖਵਾਉ , ਤੁਹਾਡੇ ਮਹਿਮਾਨ ਆਪਣੀਆਂ ਉਂਗਲੀਆਂ ਚੱਟਦੇ ਰਹਿ ਜਾਣਗੇ। ਇਸ ਸਵਾਦਿਸ਼ਟ ਡਿਸ਼ ਨੂੰ ਤੁਸੀਂ ਰੋਟੀ ਅਤੇ ਗਰਮਾ ਗਰਮ ਚਾਵਲ ਦੇ ਨਾਲ ਵੀ ਪਰੋਸ ਸਕਦੇ ਹੋ। ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਢੰਗ :  

kahmiri dum allukahmiri dum alluਸਮੱਗਰੀ- ਆਲੂ - 4, ਸਵਾਦਾਨੁਸਾਰ ਲੂਣ, ਘਿਓ ਜਾਂ ਤੇਲ, ਇਕ ਵੱਡਾ ਪਿਆਜ, 4 ਚਮਚ ਟਮਾਟਰ ਦਾ ਗੁਦਾ, 4 ਚਮਚ ਗਰਮ ਪਾਣੀ, ਇਕ ਚਮਚ ਗਰਮ ਮਸਾਲਾ ਪਾਊਡਰ, ਦਹੀ, ਲੌਂਗ, ਤੇਜਪੱਤਾ, ਕਾਲੀ ਮਿਰਚ ਦੇ ਦਾਣੇ, ਹਰੀ ਇਲਾਇਚੀ, ਵਡੀ ਕਾਲੀ ਇਲਾਇਚੀ, ਇਕ ਟੁਕੜਾ ਦਾਲਚੀਨੀ ਦੀ ਲੱਕੜੀ, ਖਸਖਸ, ਹਲਦੀ ਪਾਊਡਰ, ਸੁੱਕੀ ਲਾਲ ਮਿਰਚ, ਜਾਇਫਲ, ਜੀਰਾ, ਧਨੀਆ ਬੀਜ, ਅਦਰਕ, ਲਸਣ ਦੀਆ  ਕਲੀਆਂ 
ਢੰਗ : ਕਸ਼ਮੀਰੀ ਦਮ ਆਲੂ ਬਣਾਉਣ ਲਈ ਸਭ ਤੋਂ ਪਹਿਲਾਂ ਆਲੂਆਂ ਨੂੰ ਛਿਲ ਲਉ, ਇਸ ਤੋਂ ਬਾਅਦ ਉਸ ਵਿਚ ਕਾਂਟੇ ਨਾਲ ਛੋਟੇ - ਛੋਟੇ ਛੇਦ ਕਰ ਦਿਓ। ਇਸ ਤੋਂ ਬਾਅਦ ਪਾਣੀ ਵਿਚ ਹਲਕਾ ਜਿਹਾ ਲੂਣ ਪਾ ਕੇ ਇਨ੍ਹਾਂ ਨੂੰ ਦੋ ਘੰਟੇ ਤੱਕ ਰੱਖ ਦਿਉ। ਦੋ ਘੰਟੇ ਬਾਅਦ ਇਨ੍ਹਾਂ ਨੂੰ ਕੱਢ ਕੇ ਡੀਪ ਫਰਾਈ ਕਰ ਲਉ।  

kashmiri dum allookashmiri dum allooਪੈਨ ਵਿਚ ਤੇਲ ਗਰਮ ਕਰੋ ਉਸ ਵਿਚ ਪਿਆਜ ਅਤੇ ਸਾਰੇ ਮਸਾਲੇ ਲੌਂਗ, ਤੇਜਪੱਤਾ, ਕਾਲੀ ਮਿਰਚ ਦੇ ਦਾਣੇ, ਹਰੀ ਇਲਾਇਚੀ, ਵਡੀ ਕਾਲੀ ਇਲਾਇਚੀ, ਇਕ ਟੁਕੜਾ ਦਾਲਚੀਨੀ ਦਾ  ਪਾ ਕੇ ਚੰਗੀ ਤਰ੍ਹਾਂ ਭੂੰਨੋ। ਇਸ ਤੋਂ ਬਾਅਦ ਥੋੜ੍ਹਾ ਕਟਿਆ ਹੋਇਆ ਪਿਆਜ, ਲਸਣ ਦੀਆਂ ਕਲੀਆਂ, ਚਮਚ ਅਦਰਕ, ਖਸਖਸ, ਧਨੀਆ ਬੀਜ, ਚਮਚ ਜੀਰਾ, ਸੁਕੀ ਲਾਲ ਮਿਰਚ, ਚਮਚ ਹਲਦੀ ਪਾਊਡਰ, ਚੁਟਕੀ ਜਾਇਫਲ ਪਾ ਕੇ ਭੁੰਨ ਲਉ। ਹੁਣ ਇਸ ਵਿਚ ਬਰੀਕ ਕਟੇ ਹੋਏ ਟਮਾਟਰ, ਦਹੀ ਅਤੇ ਲੂਣ ਨੂੰ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਵਿਚ ਫਰਾਈ ਆਲੂ ਮਿਲਾ ਕੇ ਚੰਗੇ ਤਰ੍ਹਾਂ ਪਕਣ ਦਿਉ। ਗਰਮ ਮਸਾਲਾ ਅਤੇ ਬਰੀਕ ਧਨੀਆ ਪਾ ਕੇ ਸਰਵ ਕਰੋ। ਦਹੀ ਦਾ ਧਿਆਨ ਰੱਖੇ ਇਸ ਨ੍ਹੂੰ ਫਟਣ ਤੋਂ ਬਚਾਉਣ ਲਈ ਗਾੜਾ ਦਹੀ ਹੀ ਵਰਤੋਂ। ਸਬਜ਼ੀ ਨੂੰ ਰੋਟੀ, ਚਾਵਲ, ਨਾਨ ਅਤੇ ਪਰਾਂਠੇ ਦੇ ਨਾਲ ਲੰਚ ਜਾਂ ਡਿਨਰ ਵਿਚ ਪਰੋਸ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement