Food Recipes: ਘਰ ਦੀ ਰਸੋਈ ਵਿਚ ਬਣਾਓ ਸਪੈਸ਼ਲ ਲੱਸਣ ਮੇਥੀ ਪਨੀਰ
Published : Aug 9, 2025, 6:42 am IST
Updated : Aug 9, 2025, 8:01 am IST
SHARE ARTICLE
Make special garlic fenugreek paneer in your home kitchen
Make special garlic fenugreek paneer in your home kitchen

ਖਾਣ ਵਿਚ ਹੁੰਦਾ ਬਹੁਤ ਸਵਾਦ

Make special garlic fenugreek paneer in your home kitchen: ਸਮੱਗਰੀ: 4 ਚਮਚ ਤੇਲ, 3 ਚਮਚ ਲੱਸਣ, 130 ਗ੍ਰਾਮ ਪਿਆਜ਼, 75 ਮਿਲੀਲੀਟਰ ਦਹੀਂ, 1 ਚਮਚ ਮੈਦਾ, 2 ਚਮਚ ਧਨੀਆ, 1/2 ਚਮਚ ਹਲਦੀ, 1 ਚਮਚ ਮਿਰਚ, 1/2 ਚਮਚ ਗਰਮ ਮਸਾਲਾ, 1 ਚਮਚ ਨਮਕ, 30 ਮਿਲੀਲੀਟਰ ਪਾਣੀ, 250 ਗ੍ਰਾਮ ਪਨੀਰ, 2 ਚਮਚ ਤਾਜ਼ਾ ਕ੍ਰੀਮ, 2 ਚਮਚ ਮੇਥੀ ਦੇ ਸੁੱਕੇ ਪੱਤੇ, 1 ਚਮਚ ਸ਼ਹਿਦ, 100 ਮਿਲੀਲਟਰ ਪਾਣੀ, ਚਟਨੀ ਬਣਾਉਣ ਲਈ- 1 ਚਮਚ ਘਿਉ, 1 ਚਮਚ ਲੱਸਣ।

ਵਿਧੀ: ਸੱਭ ਤੋਂ ਪਹਿਲਾਂ ਇਕ ਪੈਨ ਵਿਚ ਤੇਲ ਪਾ ਕੇ ਲੱਸਣ ਦਾ ਪੇਸਟ ਪਾ ਕੇ ਹਲਕਾ ਭੁੰਨ ਲਉ ਅਤੇ ਇਸ ਵਿਚ ਪਿਆਜ਼ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤਕ ਭੁੰਨ ਲਉ। ਫਿਰ ਇਕ ਕੌਲੀ ਵਿਚ ਦਹੀਂ ਅਤੇ ਮੈਦਾ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਉ। ਇਸ ਤੋਂ ਬਾਅਦ ਇਸ ਨੂੰ ਕੜਾਹੀ ਵਿਚ ਹੀ ਪਾ ਲਉ। ਇਸ ਵਿਚ ਧਨੀਆ ਪਾਊਡਰ, ਲਾਲ ਮਿਰਚ, ਹਲਦੀ, ਗਰਮ ਮਸਾਲਾ ਅਤੇ ਨਮਕ ਪਾ ਕੇ ਇਸ ਨੂੰ ਰਲਾ ਲਉ।

ਇਸ ਤੋਂ ਬਾਅਦ ਇਸ ਵਿਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਪੱਕਣ ਦਿਉ। ਫਿਰ ਇਸ ਵਿਚ ਪਨੀਰ, ਕ੍ਰੀਮ, ਸੁੱਕੀ ਮੇਥੀ ਦੇ ਪੱਤੇ, ਨਿੰਬੂ ਦਾ ਰਸ, ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਉ। ਇਸ ਵਿਚ ਫਿਰ 10 ਮਿਲੀਲੀਟਰ ਪਾਣੀ ਪਾ ਦਿਉ ਅਤੇ ਗਾੜ੍ਹਾ ਹੋਣ ਤਕ ਪਕਾਉ। ਜਦੋਂ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਉ। ਇਕ ਪੈਨ ਵਿਚ 1 ਚਮਚ ਘਿਉ ਪਾ ਕੇ ਇਸ ਵਿਚ ਲੱਸਣ ਨੂੰ ਹਲਕਾ ਭੁੰਨ ਲਉ। ਇਸ ਚਟਣੀ ਨੂੰ ਫਿਰ ਪਨੀਰ ਉਪਰ ਪਾ ਦਿਉ ਅਤੇ ਪਰੋਸੋ। 
 

  (For more news apart from “Fake doctor caught in Rohtak PGI News in punjabi   , ” stay tuned to Rozana Spokesman.)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement