Make Malai Gohbi Recipes: ਘਰ ਦੀ ਰਸੋਈ ਵਿਚ ਬਣਾਉ ਮਲਾਈ ਗੋਭੀ
Published : Oct 9, 2024, 9:13 am IST
Updated : Oct 9, 2024, 9:13 am IST
SHARE ARTICLE
Make Malai Gohbi Food Recipes
Make Malai Gohbi Food Recipes

Make Malai Gohbi Recipes: ਖਾਣ ਵਿਚ ਹੁੰਦੀ ਬਹੁਤ ਸਵਾਦ

Make Malai Gohbi Food Recipes: ਸਮਗਰੀ : ਫੁੱਲ ਗੋਭੀ-2 ਵੱਡੀ, ਤੇਲ-2 ਛੋਟੇ ਚਮਚ, ਅਦਕਰ-ਲੱਸਣ ਪੇਸਟ-1 ਵੱਡਾ ਚਮਚ, ਟਮਾਟਰ-2 (ਬਰੀਕ ਕਟਿਆ ਹੋਇਆ), ਹਰੀ ਮਿਰਚ-1 (ਬਰੀਕ ਕਟਿਆ ਹੋਇਆ), ਜ਼ੀਰਾ-1 ਛੋਟਾ ਚਮਚ, ਪਿਆਜ਼-1 (ਬਰੀਕ ਕਟਿਆ ਹੋਇਆ), ਮਲਾਈ-1 ਕੱਪ, ਹਰੇ ਮਟਰ- 1 ਕਪ, ਲੂਣ-  ਸਵਾਦ ਅਨੁਸਾਰ।

ਢੰਗ : ਸੱਭ ਤੋਂ ਪਹਿਲਾਂ ਫੁੱਲ ਗੋਭੀ ਦੇ ਪੱਤਿਆਂ ਨੂੰ ਹਟਾ ਕੇ ਉਸ ਨੂੰ 10 ਮਿੰਟ ਲਈ ਗਰਮ ਪਾਣੀ ਵਿਚ ਰੱਖ ਦਿਉ। ਫਿਰ ਇਸ ਨੂੰ ਕੱਦੂਕਸ ਕਰੋ ਅਤੇ ਕੁੱਝ ਦੇਰ ਛਾਨਣੀ ਵਿਚ ਪਾ ਦਿਉ, ਤਾਕਿ ਉਸ ਦਾ ਪਾਣੀ ਨਿਕਲ ਜਾਵੇ। ਇਕ ਫ਼ਰਾਈਪੈਨ ਵਿਚ 2 ਛੋਟੇ ਚਮਚ ਤੇਲ ਪਾਉ ਅਤੇ ਫਿਰ ਉਸ ਵਿਚ ਜ਼ੀਰਾ ਪਾ ਕੇ ਭੁੰਨ ਲਉ। ਫਿਰ ਇਸ ਵਿਚ ਕਟੇ ਹੋਏ ਪਿਆਜ਼ ਪਾ ਕੇ ਗੋਲਡਨ ਬਰਾਊਨ ਹੋਣ ਤਕ ਫ਼ਰਾਈ ਕਰੋ। ਇਸ ਤੋਂ ਬਾਅਦ ਇਸ ਵਿਚ 1 ਵੱਡਾ ਚਮਚ ਅਦਰਕ-ਲੱਸਣ ਪੇਸਟ ਪਾ ਕੇ ਭੁੰਨੋ।

ਫਿਰ ਇਸ ਵਿਚ ਹਰੇ ਮਟਰ ਪਾ ਕੇ 10 ਮਿੰਟ ਲਈ ਪਕਣ ਦਿਉ। ਜਦੋਂ ਮਟਰ ਨਰਮ ਹੋ ਜਾਣ ਤਾਂ ਇਸ ਨੂੰ ਗੋਭੀ ਵਿਚ ਪਾ ਦਿਉ। ਗੋਭੀ ਜਦੋਂ ਪਾਣੀ ਛਡਣਾ ਬੰਦ ਕਰੇ ਤਾਂ ਤੁਸੀਂ ਉਸ ਵਿਚ ਸਵਾਦ ਅਨੁਸਾਰ ਲੂਣ ਅਤੇ ਬਰੀਕ ਕਟਿਆ ਟਮਾਟਰ ਪਾਉ ਅਤੇ 1 ਕੱਪ ਮਲਾਈ ਮਿਕਸ ਕਰੋ। 10 ਮਿੰਟ ਤਕ ਗੋਭੀ ਨੂੰ ਪਕਾਉਣ ਤੋਂ ਬਾਅਦ ਉਸ ’ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਉ। ਲਉ ਤੁਹਾਡੀ ਬਿਨਾਂ ਮਸਾਲੇ ਦੀ ਗੋਭੀ ਬਣ ਕੇ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement