
ਆਚਾਰ ਨੂੰ ਬਣਾਉਣਾ ਬੇਹੱਦ ਆਸਾਨ
ਸਮੱਗਰੀ : ਕੱਚਾ ਅੰਬ-1 ਕਿਲੋ, ਖੰਡ- 500 ਗ੍ਰਾਮ, ਮਸਾਲਾ-ਜ਼ਰੂਰਤ ਅਨੁਸਾਰ, ਮੇਥੀ ਦੇ ਬੀਜ-3 ਚਮਚ, ਜੀਰਾ ਪਾਊਡਰ-3 ਵੱਡਾ ਚਮਚਾ, ਲੂਣ, ਕਾਲਾ ਲੂਣ - 1/4 ਵੱਡਾ, ਲਾਲ ਮਿਰਚ ਪਾਊਡਰ - 1/4 ਵੱਡਾ, ਕਾਲੀ ਮਿਰਚ ਪਾਊਡਰ - 1/4 ਵੱਡਾ, ਹਿੰਗ- 1/4 ਵੱਡਾ ਚਮਚਾ, ਹਲਦੀ - 1/4 ਚਮਚ, ਨਾਈਜੀਲਾ ਬੀਜ - 1/4 ਚਮਚ, ਤੇਲ-1 ਚਮਚ
Pickle
ਵਿਧੀ: ਸੁੱਕੇ ਮਸਾਲਿਆਂ ਨੂੰ ਗਰਮ ਫ਼ਰਾਈਪੈਨ ਵਿਚ ਭੁੰਨੋ ਅਤੇ ਇਸ ਨੂੰ ਪੀਸ ਲਉ। ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ, ਮੇਥੀ ਦੇ ਬੀਜ, ਹਿੰਗ ਅਤੇ ਹਲਦੀ ਪਾਊਡਰ ਮਿਲਾਉ ਅਤੇ ਇਸ ਨੂੰ ਘੱਟ ਸੇਕ ’ਤੇ 15 ਸੈਕਿੰਡ ਲਈ ਫ਼ਰਾਈ ਕਰੋ। ਇਸ ਤੋਂ ਬਾਅਦ ਕੱਟੇ ਹੋਏ ਕੱਚੇ ਅੰਬਾਂ ਨੂੰ ਟੁਕੜਿਆਂ ਵਿਚ ਪਾਉ ਅਤੇ ਘੱਟ ਸੇਕ ’ਤੇ ਪਕਾਉ। ਤਿਆਰ ਹੋਣ ਲਈ ਪਾਣੀ ਅਤੇ ਚੀਨੀ ਦਾ ਘੋਲ ਇਕ ਵਖਰੇ ਭਾਂਡੇ ਵਿਚ ਪਾਉ।
Mango Pickle
ਜਦੋਂ ਅੰਬ ਨਰਮ ਹੋ ਜਾਵੇ ਤਾਂ ਇਸ ਵਿਚ ਸੁਕੇ ਮਸਾਲੇ ਪਾਉ। ਮਸਾਲੇ ਪਾਉਣ ਤੋਂ ਬਾਅਦ, 5-10 ਮਿੰਟ ਲਈ ਪਕਾਉ ਅਤੇ ਫਿਰ ਇਸ ਵਿਚ ਚੀਨੀ ਦਾ ਘੋਲ ਪਾਉ। ਹੁਣ ਸੱਭ ਨੂੰ ਪਕਾਉ ਜਦੋਂ ਤਕ ਉਹ ਸੁਨਹਿਰੀ ਰੰਗ ਦੇ ਨਾ ਹੋ ਜਾਵੇ। ਤੁਹਾਡਾ ਖੱਟੇ ਅਤੇ ਮਿੱਠੇ ਅੰਬ ਦਾ ਆਚਾਰ ਤਿਆਰ ਹੈ। ਹੁਣ ਇਸ ਨੂੰ ਰੋਟੀ ਜਾਂ ਪਰੌਂਠੇ ’ਤੇ ਰੱਖ ਕੇ ਖਾਉ।