Chapati Pizza Recipe: ਖਾਣ ਵਿਚ ਹੁੰਦਾ ਬੇਹੱਦ ਸਵਾਦ
Chapati Pizza Recipe News: ਅੱਜਕਲ ਬੱਚਿਆਂ ਨੂੰ ਸਬਜ਼ੀ ਰੋਟੀ ਨਾਲੋਂ ਜ਼ਿਆਦਾ ਫ਼ਾਸਟ ਫ਼ੂਡ ਖਾਣਾ ਜ਼ਿਆਦਾ ਚੰਗਾ ਲਗਦਾ ਹੈ ਪਰ ਉਹ ਸ਼ਾਇਦ ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਨਹੀਂ ਜਾਣਦੇ ਹੁੰਦੇ। ਜੇਕਰ ਤੁਹਾਡਾ ਬੱਚਾ ਵੀ ਰੋਟੀ ਸਬਜ਼ੀ ਖਾਣ ਨੂੰ ਲੈ ਕੇ ਨਖ਼ਰੇ ਕਰਦੇ ਹੈ ਤਾਂ ਤੁਸੀਂ ਉਸ ਲਈ ਘਰ ਵਿਚ ਹੀ ਕੁੱਝ ਨਵਾਂ ਅਤੇ ਖ਼ਾਸ ਬਣਾ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਦਸਾਂਗੇ ਘਰ ਵਿਚ ਕਿਵੇਂ ਬਣਾ ਸਕਦੇ ਹਾਂ ਰੋਟੀ ਪੀਜ਼ਾ।
ਸੱਭ ਤੋਂ ਪਹਿਲਾਂ ਤਵੇ ਉਤੇ ਮੱਖਣ ਪਾ ਕੇ ਰੋਟੀ ਨੂੰ ਹਲਕਾ ਗਰਮ ਕਰੋ।
ਹੁਣ ਸੇਕ ਬੰਦ ਕਰ ਦਿਉ ਅਤੇ ਉਸ ਉਤੇ ਪੀਜ਼ਾ ਸਾਸ ਫੈਲਾਉ।
ਹੁਣ ਤੁਸੀਂ ਇਸ ’ਤੇ ਪਿਆਜ਼, ਸ਼ਿਮਲਾ ਮਿਰਚ, ਜਾਲਪੇਨੋ ਅਤੇ ਜੈਤੂਨ ਦੇ ਟੁਕੜੇ ਰੱਖੋ।
ਤੁਸੀਂ ਅਪਣੀ ਪਸੰਦ ਦੀਆਂ ਸਬਜ਼ੀਆਂ ਵੀ ਪਾ ਸਕਦੇ ਹੋ।ਹੁਣ ਇਸ ਉਤੇ ਮੋਜਰੇਲਾ ਚੀਜ਼ ਲਗਾਉ।
ਹੁਣ ਚਿਲੀ ਫਲੇਕਸ ਅਤੇ ਮਿਕਸਡ ਹਰਬਸ ਛਿੜਕੋ ਅਤੇ ਇਸ ਨੂੰ ਕਵਰ ਕਰ ਕੇ 3 ਮਿੰਟ ਤਕ ਪਕਾਉਣ ਲਈ ਛੱਡ ਦਿਉ।
ਜਦੋਂ ਤਕ ਚੀਜ਼ ਪਿਘਲ ਨਾ ਜਾਵੇ ਉਦੋਂ ਤਕ ਉਸ ਨੂੰ ਪੱਕਣ ਦਿਉ। ਤੁਹਾਡਾ ਰੋਟੀ ਪੀਜ਼ਾ ਬਣ ਕੇ ਤਿਆਰ ਹੈ। ਹੁਣ ਅਪਣੇ ਬੱਚੇ ਨੂੰ ਰੋਟੀ ਪੀਜ਼ਾ ਖਾਣ ਲਈ ਦੇ ਦਿਉ।