ਬੱਚਿਆਂ ਲਈ ਘਰ ਦੀ ਰਸੋਈ ’ਚ ਬਣਾਓ ਬਾਜ਼ਾਰ ਵਰਗੇ ਆਲੂ ਦੇ ਚਿਪਸ
Published : Oct 10, 2022, 10:05 am IST
Updated : Oct 10, 2022, 10:05 am IST
SHARE ARTICLE
Make bazaar-like potato chips in your home kitchen for kids
Make bazaar-like potato chips in your home kitchen for kids

ਪਲਾਸਟਿਕ ਦੇ ਕਪੜੇ ਦਾ ਇਸਤੇਮਾਲ ਕਦੇ ਨਹੀਂ ਕਰਨਾ ਚਾਹੀਦਾ

 

ਬਣਾਉਣ ਦੀ ਸਮੱਗਰੀ: ਵੱਡੇ ਆਲੂ-2 ਕਿਲੋ, ਲੂਣ-ਸਵਾਦ ਅਨੁਸਾਰ, ਪਾਣੀ ਧੋਣ ਅਤੇ ਉਬਾਲਣ ਲਈ।

ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਆਲੂਆਂ ਨੂੰ ਛਿਲ ਲਉ ਅਤੇ ਉਨ੍ਹਾਂ ਨੂੰ ਪਾਣੀ ਵਿਚ ਭਿਉਂ ਕੇ ਰਖ ਦਿਉ। ਇਸ ਤੋਂ ਬਾਅਦ ਚਿਪਸ ਕਟਰ ਦੀ ਸਹਾਇਤਾ ਨਾਲ ਆਲੂਆਂ ਦੇ ਪਤਲੇ ਚਿਪਸ ਬਣਾਉ ਪਰ ਬਣਾਉਣ ਦੇ ਬਾਅਦ ਵੀ ਚਿਪਸ ਨੂੰ ਪਾਣੀ ਵਿਚ ਹੀ ਰੱਖੋ, ਜੇਕਰ ਤੁਸੀਂ ਇਨ੍ਹਾਂ ਨੂੰ ਪਾਣੀ ਤੋਂ ਬਾਹਰ ਰੱਖੋਗੇ ਤਾਂ ਚਿਪਸ ਅਪਣਾ ਰੰਗ ਬਦਲਣ ਲਗਣਗੇ। ਸਾਰੇ ਆਲੂਆਂ ਦੇ ਚਿਪਸ ਬਣਾਉਣ ਤੋਂ ਬਾਅਦ ਚਿਪਸ ਨੂੰ ਚੰਗੀ ਤਰ੍ਹਾਂ ਨਾਲ ਪਾਣੀ ਵਿਚ ਧੋ ਲਉੁ। ਇਸ ਨਾਲ ਆਲੂਆਂ ਦੇ ਚਿਪਸ ਵਿਚ ਲੱਗਾ ਹੋਇਆ ਸਟਾਰਚ ਚੰਗੀ ਤਰ੍ਹਾਂ ਨਿਕਲ ਜਾਵੇਗਾ, ਅਜਿਹਾ ਨਾ ਕਰਨ ਨਾਲ ਤਲਣ ਤੋਂ ਬਾਅਦ ਚਿਪਸ ਪੀਲੇ ਰੰਗ ਦੇ ਦਿਖਣ ਲੱਗਣਗੇ।

ਇਕ ਵੱਡੇ ਭਾਂਡੇ ਵਿਚ ਪੂਰਾ ਪਾਣੀ ਪਾ ਕੇ ਉਸ ਨੂੰ ਗਰਮ ਕਰੋ। ਹੁਣ ਇਸ ਵਿਚ ਥੋੜ੍ਹਾ ਜਿਹਾ ਲੂਣ ਪਾਉ।  ਜਦੋਂ ਭਾਂਡੇ ਵਿਚ ਰਖਿਆ ਹੋਇਆ ਪਾਣੀ ਉਬਲਣ ਲੱਗੇ ਤਾਂ ਉਸ ਵਿਚ ਕਟੇ ਹੋਏ 2 ਕਿਲੋ ਆਲੂ ਦੇ ਚਿਪਸ ਵਿਚੋਂ ਚਿਪਸ ਨੂੰ ਪਾ ਦਿਉ। ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਚਿਪਸ ਨੂੰ ਹਿਲਾਉਦੇ ਰਹੋ। ਘੱਟ ਤੋਂ ਘੱਟ 5 ਤੋਂ 6 ਮਿੰਟ ਤਕ ਚਿਪਸ ਨੂੰ ਪਾਣੀ ਵਿਚ ਉਬਾਲੋ। ਉਬਾਲਦੇ ਸਮੇਂ ਕਈ ਵਾਰ ਪਾਣੀ ਭਾਂਡੇ ਤੋਂ ਬਾਹਰ ਵੀ ਨਿਕਲ ਸਕਦਾ ਹੈ। ਇਸ ਤੋਂ ਬਚਣ ਲਈ ਤੁਸੀਂ ਇਕ ਭਾਂਡੇ ਦੇ ਢੱਕਣ ਨੂੰ ਥੋੜ੍ਹਾ ਜਿਹਾ ਖੁਲ੍ਹਾ ਵੀ ਰੱਖ ਸਕਦੇ ਹੋ। ਜਦੋਂ ਆਲੂ ਦੇ ਚਿਪਸ ਪਕ ਜਾਣ ਤਾਂ ਗੈਸ ਬੰਦ ਕਰ ਦਿਉ, ਦੂਜੀਆਂ ਸਬਜ਼ੀਆਂ ਦੀ ਤਰ੍ਹਾਂ ਆਲੂ ਦੇ ਚਿਪਸ ਨੂੰ ਪੂਰਾ ਨਾ ਪਕਾਉ। ਹੁਣ ਵੱਡੀ ਛਾਣਨੀ ਵਿਚ ਉਨ੍ਹਾਂ ਨੂੰ ਕੱਢ ਲਉ ਜਿਸ ਨਾਲ ਛਾਣਨੀ ਵਿਚੋਂ ਪਾਣੀ ਨਿਕਲ ਕੇ ਬਾਹਰ ਆ ਜਾਵੇਗਾ।

ਹੁਣ ਕਿਸੇ ਮੁਲਾਇਮ ਕਪੜੇ ਉਤੇ ਉਬਲੇ ਹੋਏ ਚਿਪਸ ਨੂੰ ਚੰਗੀ ਤਰ੍ਹਾਂ ਖੁਲ੍ਹਾ ਕਰ ਕੇ ਪਾਉ। ਮੁਲਾਇਮ ਕਪੜੇ ਦੀ ਜਗ੍ਹਾ ਤੁਸੀਂ ਪੁਰਾਣੀ ਚਾਦਰ ਜਾਂ ਸਾੜ੍ਹੀ ਦੀ ਵਰਤੋਂ ਵੀ ਕਰ ਸਕਦੇ ਹੋ। ਪਰ ਪਲਾਸਟਿਕ ਦੇ ਕਪੜੇ ਦਾ ਇਸਤੇਮਾਲ ਕਦੇ ਨਹੀਂ ਕਰਨਾ ਚਾਹੀਦਾ। ਇਸ ਤੋਂ ਬਾਅਦ ਤਕਰੀਬਨ 7 ਤੋਂ  8 ਘਟਿਆਂ ਤਕ ਉਨ੍ਹਾਂ ਚਿਪਸ ਨੂੰ ਸੁਕਣ ਦਿਉ। ਇਸ ਤੋਂ ਪਹਿਲਾਂ ਜੇਕਰ 4 ਤੋਂ 5 ਘੰਟੇ ਵਿਚ ਤੁਹਾਨੂੰ ਲੱਗੇ ਕਿ ਚਿਪਸ ਸੁੱਕਣ ਲੱਗੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਉਲਟੇ ਕਰ ਕੇ ਰੱਖ ਦਿਉ। ਇਕ ਵਾਰ ਪੂਰੀ ਤਰ੍ਹਾਂ ਸੁਕ ਜਾਣ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ ਪਲਾਸਟਿਕ ਜਾਂ ਸਟੀਲ ਦੇ ਬਰਤਨ ਵਿਚ ਰੱਖ ਸਕਦੇ ਹੋ। ਤੁਹਾਡੇ ਆਲੂ ਦੇ ਚਿਪਸ ਬਣ ਕੇ ਤਿਆਰ ਹਨ। ਹੁਣ ਅਪਣੇ ਬੱਚਿਆਂ ਨੂੰ ਚਾਹ ਨਾਲ ਖਵਾਉ।

SHARE ARTICLE

ਏਜੰਸੀ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement