
Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
Jaggery Pudding: ਸਮੱਗਰੀ : ਇਕ ਲਿਟਰ ਦੁੱਧ, ਚਾਵਲ 50 ਗ੍ਰਾਮ, ਦੇਸੀ ਘਿਉ ਇਕ ਚਮਚ ਛੋਟਾ, ਛੋਟੀ ਇਲਾਇਚੀ 1/4 ਚੱਮਚ, ssਕੱਦੂਕਸ ਕੀਤਾ ਹੋਇਆ ਗੁੜ 2 ਕਟੋਰੀਆਂ, ਮੇਵੇ ਸਵਾਦ ਅਨੁਸਾਰ।
ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਚਾਵਲਾਂ ਨੂੰ ਧੋ ਕੇ ਪਾਣੀ ਵਿਚ ਅੱਧੇ ਘੰਟੇ ਲਈ ਭਿਉਂ ਦਿਉ। ਇਕ ਭਾਰੀ ਤਲੇ ਵਾਲੇ ਭਾਂਡੇ ਵਿਚ ਘਿਉ ਪਾ ਕੇ ਗੁਲਾਬੀ ਹੋਣ ਤਕ ਭੁੰਨੋ। ਫਿਰ ਉਸ ਵਿਚ ਉਬਲਿਆ ਹੋਇਆ ਦੁੱਧ ਪਾ ਕੇ ਮੱਠੇ ਸੇਕ ’ਤੇ ਰੱਖ ਦਿਉ ਅਤੇ ਲਗਾਤਾਰ ਹਿਲਾਉਂਦੇ ਰਹੋ।
ਜਦ ਦੁੱਧ ਗਾੜ੍ਹਾ ਹੋ ਜਾਵੇ ਅਤੇ ਚਾਵਲ ਪਕ ਜਾਣ ਤਾਂ ਉਸ ਵਿਚ ਕੱਦੂਕਸ ਕੀਤਾ ਹੋਇਆ ਗੁੜ ਪਾ ਦਿਉ। ਉਸ ਨੂੰ ਉਦੋਂ ਤਕ ਪਕਾਉਂਦੇ ਰਹੋ ਜਦੋਂ ਤਕ ਗੁੜ ਚਾਵਲਾਂ ਵਿਚ ਚੰਗੀ ਤਰ੍ਹਾਂ ਮਿਲ ਨਾ ਜਾਵੇ। ਖੀਰ ਨੂੰ ਪਰੋਸਣ ਵਾਲੇ ਭਾਂਡੇ ਵਿਚ ਪਾ ਕੇ ਮੇਵਿਆਂ ਨਾਲ ਸਜਾਉ। ਤੁਹਾਡੀ ਗੁੜ ਵਾਲੀ ਖੀਰ ਬਣ ਕੇ ਤਿਆਰ ਹੈ।