
10 ਮਿੰਟ ਤਕ ਗੋਭੀ ਨੂੰ ਪਕਾਉਣ ਤੋਂ ਬਾਅਦ ਉਸ ’ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਉ
ਸਮੱਗਰੀ : ਫੁੱਲ ਗੋਭੀ - 2 ਵੱਡੀ, ਤੇਲ - 2 ਛੋਟੇ ਚਮਚ, ਅਦਕਰ - ਲੱਸਣ ਪੇਸਟ - 1 ਵੱਡਾ ਚਮਚ, ਟਮਾਟਰ - 2 (ਬਰੀਕ ਕਟੇ ਹੋਏ), ਹਰੀ ਮਿਰਚ -1 (ਬਰੀਕ ਕਟੀ ਹੋਈ), ਜੀਰਾ-1 ਛੋਟਾ ਚਮਚ, ਪਿਆਜ਼-1 (ਬਰੀਕ ਕਟਿਆ ਹੋਇਆ), ਮਲਾਈ-1 ਕੱਪ, ਹਰੇ ਮਟਰ- 1 ਕੱਪ, ਲੂਣ - ਸਵਾਦ ਅਨੁਸਾਰ, ਹਰਾ ਧਨੀਆ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਫੁੱਲ ਗੋਭੀ ਦੇ ਪੱਤਿਆਂ ਨੂੰ ਹਟਾ ਕੇ ਉਸ ਨੂੰ 10 ਮਿੰਟ ਲਈ ਗਰਮ ਪਾਣੀ ਵਿਚ ਰੱਖ ਦਿਉ। ਫਿਰ ਇਸ ਨੂੰ ਕੱਦੂਕਸ ਕਰੋ ਅਤੇ ਕੁੱਝ ਦੇਰ ਛਲਣੀ ਵਿਚ ਪਾ ਦਿਉ, ਤਾਕਿ ਉਸ ਦਾ ਪਾਣੀ ਨਿਕਲ ਜਾਵੇ। ਇਕ ਫ਼ਰਾਈਪੈਨ ਵਿਚ 2 ਛੋਟੇ ਚਮਚ ਤੇਲ ਪਾਉ ਅਤੇ ਫਿਰ ਉਸ ਵਿਚ ਜੀਰਾ ਪਾ ਕੇ ਭੁੰਨ ਲਉ। ਫਿਰ ਇਸ ਵਿਚ ਕਟੇ ਹੋਏ ਪਿਆਜ਼ ਪਾ ਕੇ ਗੋਲਡਨ ਬਰਾਉਨ ਹੋਣ ਤਕ ਫ਼ਰਾਈ ਕਰੋ। ਇਸ ਤੋਂ ਬਾਅਦ ਇਸ ਵਿਚ 1 ਵੱਡਾ ਚਮਚ ਅਦਕਰ-ਲੱਸਣ ਪੇਸਟ ਪਾ ਕੇ ਭੁੰਨੋ। ਫਿਰ ਇਸ ਵਿਚ ਕੱਪ ਹਰੇ ਮਟਰ ਪਾ ਕੇ 10 ਮਿੰਟ ਲਈ ਪਕਣ ਦਿਉ। ਜਦੋਂ ਮਟਰ ਨਰਮ ਹੋ ਜਾਣ ਤਾਂ ਇਸ ਵਿਚ ਗੋਭੀ ਪਾ ਦਿਉ। ਗੋਭੀ ਜਦੋਂ ਪਾਣੀ ਛਡਣਾ ਬੰਦ ਕਰੇ ਤਾਂ ਤੁਸੀਂ ਉਸ ਵਿਚ ਸਵਾਦ ਅਨੁਸਾਰ ਲੂਣ ਅਤੇ ਬਰੀਕ ਕਟੇ ਟਮਾਟਰ ਪਾਉ ਅਤੇ 1 ਕੱਪ ਮਲਾਈ ਮਿਕਸ ਕਰੋ। 10 ਮਿੰਟ ਤਕ ਗੋਭੀ ਨੂੰ ਪਕਾਉਣ ਤੋਂ ਬਾਅਦ ਉਸ ’ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਉ। ਤੁਹਾਡੀ ਬਿਨਾਂ ਮਸਾਲੇ ਦੀ ਗੋਭੀ ਬਣ ਕੇ ਤਿਆਰ ਹੈ। ਹੁਣ ਗੋਭੀ ਨੂੰ ਰੋਟੀ ਨਾਲ ਖਾਉ।