
ਜੌਂ ਦਾ ਦਲੀਆ-1/2 ਕੱਪ, ਮਟਰ-1/2 ਕੱਪ, ਟਮਾਟਰ ਬਾਰੀਕ ਕੱਟਿਆ ਹੋਇਆ-1, ਗਾਜਰ- 1/4 ਕੱਪ, ਸ਼ਿਮਲਾ ਮਿਰਚ-1/4 ਕੱਪ
ਸਮੱਗਰੀ: ਜੌਂ ਦਾ ਦਲੀਆ-1/2 ਕੱਪ, ਮਟਰ-1/2 ਕੱਪ, ਟਮਾਟਰ ਬਾਰੀਕ ਕੱਟਿਆ ਹੋਇਆ-1, ਗਾਜਰ- 1/4 ਕੱਪ, ਸ਼ਿਮਲਾ ਮਿਰਚ-1/4 ਕੱਪ, ਫੁੱਲ ਗੋਭੀ- 1/4 ਕੱਪ, ਜ਼ੀਰਾ-1/2 ਚਮਚ, ਘਿਉ-1 ਚਮਚ, ਅਦਰਕ ਦਾ ਪੇਸਟ-1 ਚਮਚ, ਹਰੀ ਮਿਰਚ-2,ਹਰਾ ਧਨੀਆ - 1 ਚਮਚ, ਲੂਣ - ਸੁਆਦ ਅਨੁਸਾਰ
ਵਿਧੀ: ਸੱਭ ਤੋਂ ਪਹਿਲਾਂ ਜੌਂ ਦਾ ਦਲੀਆ ਲਉ ਅਤੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਉ। ਇਸ ਤੋਂ ਬਾਅਦ ਘੱਟ ਗੈਸ ਤੇ ਇਕ ਕੜਾਹੀ ਨੂੰ ਗਰਮ ਕਰੋ ਅਤੇ ਇਸ ਵਿਚ ਜੌਂ ਦਾ ਦਲੀਆ ਪਾਉ ਅਤੇ ਹਿਲਾਉਂਦੇ ਹੋਏ ਹਲਕਾ ਭੂਰਾ ਹੋਣ ਤਕ ਭੁੰਨ ਲਉ। ਹੁਣ ਇਕ ਕੁਕਰ ਲਉ ਅਤੇ ਇਸ ਵਿਚ ਇਕ ਚਮਚ ਘਿਉ ਪਾ ਕੇ ਘੱਟ ਗੈਸ ’ਤੇ ਗਰਮ ਕਰਨ ਲਈ ਰੱਖੋ।
barley porridge
ਜਦੋਂ ਘਿਉ ਗਰਮ ਹੋ ਕੇ ਪਿਘਲ ਜਾਵੇ ਤਾਂ ਅੱਧਾ ਚਮਚ ਜ਼ੀਰਾ ਪਾ ਕੇ ਭੁੰਨ ਲਉ। ਜਦੋਂ ਜ਼ੀਰਾ ਫਟਣ ਲੱਗੇ ਤਾਂ ਇਸ ਵਿਚ ਕੱਟਿਆ ਹੋਇਆ ਸ਼ਿਮਲਾ ਮਿਰਚ, ਗਾਜਰ, ਗੋਭੀ, ਮਟਰ ਪਾ ਕੇ ਕੂਕਰ ਵਿਚ ਭੁੰਨ ਲਉ। ਜਦੋਂ ਸਬਜ਼ੀਆਂ ਚੰਗੀ ਤਰ੍ਹਾਂ ਭੁੰਨ ਜਾਣ ਤਾਂ ਇਸ ਵਿਚ ਅਦਰਕ ਦਾ ਪੇਸਟ, ਕੱਟੀਆਂ ਹਰੀਆਂ ਮਿਰਚਾਂ ਅਤੇ ਸਵਾਦ ਅਨੁਸਾਰ ਨਮਕ ਪਾਉ।
barley porridge
ਇਨ੍ਹਾਂ ਨੂੰ ਕੜਾਹੀ ਦੀ ਮਦਦ ਨਾਲ ਹਿਲਾ ਕੇ 1 ਮਿੰਟ ਲਈ ਫ਼ਰਾਈ ਕਰੋ। ਇਸ ਤੋਂ ਬਾਅਦ ਪਕਾਏ ਹੋਏ ਦਲੀਆ ਨੂੰ ਕੂਕਰ ਵਿਚ ਪਾਉ ਅਤੇ ਉੱਪਰ ਕੱਟੇ ਹੋਏ ਟਮਾਟਰ ਪਾ ਦਿਉ। ਇਸ ਤੋਂ ਬਾਅਦ ਕੁਕਰ ’ਚ 1 ਵੱਡਾ ਕੱਪ ਪਾਣੀ ਪਾ ਦਿਉ। ਧਿਆਨ ਰੱਖੋ ਕਿ ਦਲੀਆ ਦੀ ਮਾਤਰਾ ਪਾਣੀ ਦੀ ਮਾਤਰਾ ਤੋਂ ਤਿੰਨ ਗੁਣਾਂ ਹੋਣੀ ਚਾਹੀਦੀ ਹੈ। ਕੂਕਰ ਵਿਚ ਪਾਣੀ ਪਾਉਣ ਤੋਂ ਬਾਅਦ, ਕੂਕਰ ਦਾ ਢੱਕਣ ਬੰਦ ਕਰੋ ਅਤੇ ਗੈਸ ਦੀ ਅੱਗ ਨੂੰ ਵਧਾ ਦਿਉ। ਜਦੋਂ ਕੁਕਰ ਵਿਚ ਸੀਟੀ ਵੱਜ ਜਾਵੇ ਤਾਂ ਗੈਸ ਬੰਦ ਕਰ ਦਿਉ ਅਤੇ ਕੁਕਰ ਦਾ ਪ੍ਰੈਸ਼ਰ ਛੱਡਣ ਤੋਂ ਬਾਅਦ ਢੱਕਣ ਖੋਲ੍ਹ ਦਿਉ। ਤੁਹਾਡਾ ਜੌਂ ਦਾ ਦਲੀਆ ਬਣ ਕੇ ਤਿਆਰ ਹੈ।