
ਅੱਜ ਅਸੀਂ ਤੁਹਾਨੂੰ ਇਕ ਸਵਾਦਿਸ਼ਟ ਪਕਵਾਨ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਸ ਦਾ ਨਾਂਅ ਵੀ ਸ਼ਾਇਦ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ।
ਚੰਡੀਗੜ੍ਹ: ਅੱਜ ਅਸੀਂ ਤੁਹਾਨੂੰ ਇਕ ਸਵਾਦਿਸ਼ਟ ਪਕਵਾਨ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਸ ਦਾ ਨਾਂਅ ਵੀ ਸ਼ਾਇਦ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ। ਇਸ ਨੂੰ ਤੁਸੀਂ ਮਹਿਮਾਨਾਂ ਲਈ ਚਾਹ ਜਾਂ ਕੌਫੀ ਜਾਂ ਫਿਰ ਕੋਲਡ ਡਰਿੰਕ ਨਾਲ ਵੀ ਸਰਵ ਕਰ ਸਕਦੇ ਹੋ। ਤੁਸੀਂ ਅਕਸਰ ਘਰਾਂ ਵਿਚ ਵੇਸਣ ਦੇ ਪਕੌੜੇ ਤਾਂ ਜ਼ਰੂਰ ਬਣਾਏ ਹੋਣਗੇ ਪਰ ਇਸ ਦੀ ਥਾਂ ਤੁਸੀਂ ਮੈਦੇ ਦੇ ਇਹ ਮਿੱਠੇ ਚੂਰੋਜ਼ ਵੀ ਬਣਾ ਕੇ ਖਾ ਸਕਦੇ ਹੋ। ਚੂਰੋ ਬਹੁਤ ਅਸਾਨੀ ਨਾਲ ਤੇ ਜਲਦੀ ਬਣਾਏ ਜਾ ਸਕਦੇ ਹਨ।
Churros Recipe
ਸਮੱਗਰੀ
- ਪਾਣੀ- 150 ਮਿ.ਲੀ.
- ਚੀਨੀ- 20 ਗ੍ਰਾਮ
- ਮੱਖਣ- 40 ਗ੍ਰਾਮ
- ਮੈਦਾ- 110 ਗ੍ਰਾਮ
- ਅੰਡੇ- 2
- ਵਿਨੇਲਾ ਫਲੇਵਰ (Vanilla essence) - ¼ ਚੱਮਚ
Churros Recipe
ਵਿਧੀ
- ਇਕ ਪੈਨ ਲਓ ਤੇ ਉਸ ਵਿਚ ਚੀਨੀ, ਪਾਣੀ, ਘਿਓ ਪਾਓ। ਹੁਣ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ।
- ਇਹਨਾਂ ਨੂੰ ਉਬਾਲੋ ਤੇ ਉਬਲਣ ਤੋਂ ਬਾਅਦ ਗੈਸ ਨੂੰ ਘੱਟ ਕਰੋ। ਹੁਣ ਇਸ ਵਿਚ ਮੈਦਾ ਪਾਓ।
- ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਆਟਾ ਗੁੰਨ ਲਓ। ਇਸ ਨੂੰ ਕਟੋਰੀ ਵਿਚ ਕੱਢੋ।
- ਆਟੇ ਨੂੰ ਠੰਡਾ ਹੋਣ ਦਿਓ। 10 ਮਿੰਟ ਬਾਅਦ ਦੋਨੋ ਅੰਡੇ ਪਾਓ।
- ਅੰਡਿਆਂ ਨੂੰ ਇਕੱਠੇ ਨਾ ਹਾਓ। ਇਹਨਾਂ ਨੂੰ ਇਕ-ਇਕ ਕਰਕੇ ਪਾਉਣਾ ਚਾਹੀਦਾ ਹੈ।
- ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਆਟੇ ਨੂੰ ਪਾਈਪਿੰਗ ਬੈਗ ਵਿਚ ਭਰੋ।
- ਹੁਣ ਇਕ ਕੜਾਈ ਲਓ। ਇਸ ਵਿਚ ਥੋੜਾ ਤੇਲ ਪਾਓ ਤੇ ਤੇਲ ਨੂੰ ਗਰਮ ਹੋਣ ਦਿਓ।
- ਤੇਲ ਗਰਮ ਹੋਣ ’ਤੇ ਪਾਈਪਿੰਗ ਬੈਗ ਨਾਲ ਚੂਰੋ ਬਣਾਓ।
- ਚੂਰੋਜ਼ ਨੂੰ ਉਦੋਂ ਤੱਕ ਤਲੋ ਜਦੋਂ ਤੱਕ ਉਹ ਸੁਨਹਿਰੀ ਭੂਰੇ ਨਹੀਂ ਹੋ ਜਾਂਦੇ।
- ਇਕ ਕਟੋਰੀ ਲਓ। ਇਸ ਵਿਚ ਦਾਲਚੀਨੀ ਪਾਊਡਰ ਅਤੇ ਦੇਸੀ ਚੀਨੀ ਪਾਓ।
- ਹੁਣ ਚੂਰੋਜ਼ ’ਤੇ ਦਾਲਚੀਨੀ ਪਾਊਡਰ ਅਤੇ ਚੀਨੀ ਪਾਓ।
- ਹੁਣ ਇਸ ਨੂੰ ਚਾਕਲੇਟ ਸਾਸ ਦੇ ਨਾਲ ਸਰਵ ਕਰੋ।