
ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ, ਮੋਟੀ-ਮੋਟੀ ਕੱਟ ਲਵੋ। ਕੱਟੀ ਹੋਈ ਪਾਲਕ ਨੂੰ ਇਕ ਫ਼ਰਾਈਪੈਨ ਵਿਚ ਇਕ ਕੱਪ ਪਾਣੀ ਨਾਲ ਉਬਾਲ ਲਉ।
Spinach Corn Curry Recipe: ਸਮੱਗਰੀ: ਪਾਲਕ- 250 ਗ੍ਰਾਮ, ਮੱਕੀ- ਅੱਧਾ ਕੱਪ, ਕਰੀਮ- ਇਕ ਚਮਚ, ਪਿਆਜ਼- 1, ਟਮਾਟਰ- 2, ਧਨੀਆ ਪਾਊਡਰ- ਇਕ ਚਮਚ, ਹਲਦੀ ਪਾਊਡਰ- ਅੱਧਾ ਚਮਚ, ਨਮਕ- ਸਵਾਦ ਅਨੁਸਾਰ, ਜੀਰਾ- 1 ਛੋਟਾ ਚਮਚ, ਅਦਰਕ ਅਤੇ ਲੱਸਣ ਦਾ ਪੇਸਟ- 1 ਚਮਚ, ਹਿੰਗ
ਬਣਾਉਣ ਦੀ ਵਿਧੀ: ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ, ਮੋਟੀ-ਮੋਟੀ ਕੱਟ ਲਵੋ। ਕੱਟੀ ਹੋਈ ਪਾਲਕ ਨੂੰ ਇਕ ਫ਼ਰਾਈਪੈਨ ਵਿਚ ਇਕ ਕੱਪ ਪਾਣੀ ਨਾਲ ਉਬਾਲ ਲਉ। ਉਬਲਣ ਤੋਂ ਬਾਅਦ 10 ਮਿੰਟ ਤਕ ਠੰਢਾ ਕਰ ਲਉ। ਇਕ ਕੱਪ ਪਾਣੀ ਵਿਚ ਮੱਕੀ ਦੇ ਦਾਣਿਆਂ ਨੂੰ 5 ਮਿੰਟ ਤਕ ਉਬਾਲੋ, ਉਬਲੀ ਹੋਈ ਪਾਲਕ ਨੂੰ ਮਿਕਸਰ ਗ੍ਰਾਈਂਡਰ ਦੀ ਮਦਦ ਨਾਲ ਪੀਸ ਕੇ ਪੇਸਟ ਬਣਾ ਲਉ। ਪਿਆਜ਼ ਅਤੇ ਟਮਾਟਰ ਦੀ ਪਿਊਰੀ (ਪੇਸਟ) ਵੱਖ ਤੋਂ ਬਣਾ ਲਉ ਅਤੇ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ। ਗਰਮ ਤੇਲ ਵਿਚ ਜੀਰਾ, ਹਿੰਗ ਅਤੇ ਬਰੀਕ ਕਟਿਆ ਪਿਆਜ਼ ਪਾਉ। ਇਸ ਨੂੰ ਸੁਨਹਿਰਾ ਭੂਰਾ ਹੋਣ ਤਕ ਭੁੰਨ੍ਹੋ। ਹੁਣ ਇਸ ਵਿਚ ਅਦਰਕ ਅਤੇ ਲੱਸਣ ਦਾ ਪੇਸਟ ਪਾਉ। ਇਸ ਨੂੰ ਚੰਗੀ ਤਰ੍ਹਾਂ ਮਿਲਾ ਲਉ ਅਤੇ ਟਮਾਟਰ ਪਿਊਰੀ ਪਾਉ। ਇਸ ਨੂੰ ਉਦੋਂ ਤਕ ਪਕਾਉ ਜਦੋਂ ਤਕ ਗ੍ਰੇਵੀ ਤੇਲ ਨਾ ਛੱਡ ਦੇਵੇ। ਹੁਣ ਨਮਕ ਅਤੇ ਸਾਰੇ ਸੁੱਕੇ ਮਸਾਲੇ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ ਤੇ ਇਕ ਮਿੰਟ ਤਕ ਪਕਾਉ। ਹੁਣ ਪਾਲਕ ਦਾ ਪੇਸਟ ਤੇ ਉਬਲੇ ਹੋਏ ਮੱਕੀ ਦੇ ਦਾਣੇ ਪਾਉ ਅਤੇ ਇਸ ਨੂੰ ਪੰਜ ਮਿੰਟ ਤਕ ਪਕਾਉ। ਅਖ਼ੀਰ ਵਿਚ ਕ੍ਰੀਮ ਮਿਲਾਉ ਅਤੇ ਗੈਸ ਬੰਦ ਕਰ ਦਿਉ। ਤੁਹਾਡੀ ਪਾਲਕ ਮੱਕੀ ਦੀ ਸਬਜ਼ੀ ਬਣ ਕੇ ਤਿਆਰ ਹੈ।