Barfi Recipe: ਘੀਏ ਦੀ ਬਰਫ਼ੀ
ਸਮੱਗਰੀ: 1 ਕਿਲੋ ਘੀਆ, 1/2 ਕੱਪ ਦੁੱਧ, 3/4 ਕੱਪ ਦੁੱਧ ਪਾਊਡਰ, 1 ਕੱਪ ਕਟਿਆ ਹੋਇਆ ਨਾਰੀਅਲ, 2 ਚਮਚ ਘਿਉ, 3/4 ਕੱਪ ਚੀਨੀ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਘੀਏ ਨੂੰ ਚੰਗੀ ਤਰ੍ਹਾਂ ਛਿਲਕੇ ਅਤੇ ਸਖ਼ਤ ਬੀਜਾਂ ਨੂੰ ਹਟਾ ਦਿਉ। ਹੁਣ ਇਸ ਨੂੰ ਕੱਦੂਕਸ ਕਰ ਕੇ ਕਿਸੇ ਭਾਂਡੇ ਦੇ ਵਿਚ ਇਕੱਠਾ ਕਰ ਲਵੋ। ਹੁਣ ਇਕ ਫ਼ਰਾਈਪੈਨ ਵਿਚ 1 ਚਮਚ ਘਿਉ ਗਰਮ ਕਰੋ। ਕੱਦੂਕਸ ਕੀਤਾ ਹੋੋਇਆ ਘੀਆ ਪਾਉ ਅਤੇ 5-6 ਮਿੰਟ ਜਾਂ ਨਰਮ ਹੋਣ ਤਕ ਭੁੰਨੋ। ਹੁਣ 2 ਕੱਪ ਦੁੱਧ ਪਾ ਕੇ 20-22 ਮਿੰਟ ਤਕ ਪਕਾਉ। ਹੁਣ ਚੀਨੀ ਨੂੰ ਗ੍ਰੀਨ ਫੂਡ ਕਲਰ ਦੇ ਨਾਲ ਮਿਲਾਉ।
ਕੁੱਝ ਮਿੰਟਾਂ ਲਈ ਪਕਾਉ ਜਾਂ ਜਦੋਂ ਤਕ ਚੀਨੀ ਪੂਰੀ ਤਰ੍ਹਾਂ ਪਿਘਲ ਨਾ ਜਾਵੇ। ਅੱਗ ਨੂੰ ਬੰਦ ਕਰ ਦਿਉ ਅਤੇ ਇਸ ਨੂੰ ਇਕ ਪਾਸੇ ਰੱਖੋ। ਇਕ ਹੋਰ ਫ਼ਰਾਈਪੈਨ ਵਿਚ 1 ਚਮਚ ਘਿਉ ਗਰਮ ਕਰੋ। 1.5 ਕੱਪ ਦੁੱਧ ਪਾਉ ਅਤੇ ਉਬਾਲੋ। ਕੱਦੂਕਸ ਹੋਇਆ ਨਾਰੀਅਲ ਪਾਉ ਅਤੇ ਮਿਕਸ ਕਰੋ। ਹੁਣ 8-10 ਮਿੰਟ ਜਾਂ ਮਿਸ਼ਰਣ ਦੇ ਗਾੜ੍ਹੇ ਹੋਣ ਤਕ ਪਕਾਉ। ਤਿਆਰ ਕੀਤੇ ਨਾਰੀਅਲ ਦੇ ਮਿਸ਼ਰਣ ਨੂੰ ਘੀਏ ਦੇ ਮਿਸ਼ਰਣ ਵਿਚ ਮਿਲਾਉ।
ਘੱਟ ਅੱਗ ’ਤੇ ਰੱਖੋ ਅਤੇ 8-10 ਮਿੰਟ ਹੋਰ ਪਕਾਉ। ਹੁਣ ਬਰਫ਼ੀ ਦੇ ਮਿਸ਼ਰਣ ਨੂੰ ਇਕ ਮੋਲਡ ਵਿਚ ਜਾਂ ਫਿਰ ਕਿਸੇ ਥਾਲੀ ਵਿਚ ਚੰਗੀ ਤਰ੍ਹਾਂ ਫੈਲਾ ਦਿਉ। ਇਸ ਨੂੰ 3-4 ਘੰਟਿਆਂ ਲਈ ਜਾਂ ਜਦੋਂ ਤਕ ਇਹ ਸਹੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਉਦੋਂ ਤਕ ਠੀਕ ਹੋਣ ਲਈ ਛੱਡ ਦਿਉ। ਹੁਣ ਸਲੈਬ ਨੂੰ ਚੌਰਸ ਆਕਾਰ ਦੀ ਬਰਫ਼ੀ ਵਿਚ ਕੱਟੋ। ਤੁਹਾਡੀ ਘੀਏ ਦੀ ਬਰਫ਼ੀ ਬਣ ਕੇ ਤਿਆਰ ਹੈ।