ਘਰ 'ਚ ਹੀ ਬਣਾਓ ਸਵਾਦਿਸ਼ਟ ਪਾਓ ਭਾਜੀ
Published : Feb 12, 2020, 5:31 pm IST
Updated : Feb 12, 2020, 5:31 pm IST
SHARE ARTICLE
File Photo
File Photo

ਪਾਵ ਭਾਜੀ ਮੁੰਬਈ ਦਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਭੋਜਨ ਹੈ। ਇਸ ਨੂੰ ਘਰ ਵਿਚ ਬਹੁਤ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਤੁਸੀਂ ਇਸ ਨੂੰ ਕਦੇ ਵੀ ਦੁਪਹਿਰੇ ਦੇ...

ਪਾਵ ਭਾਜੀ ਮੁੰਬਈ ਦਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਭੋਜਨ ਹੈ। ਇਸ ਨੂੰ ਘਰ ਵਿਚ ਬਹੁਤ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਤੁਸੀਂ ਇਸ ਨੂੰ ਕਦੇ ਵੀ ਦੁਪਹਿਰੇ ਦੇ ਖਾਣੇ ਜਾਂ ਰਾਤ ਨੂੰ ਪਾਵ ਭਾਜੀ ਬਣਾ ਕੇ ਖਾ ਸਕਦੇ ਹੋ, ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਇਹ ਬਹੁਤ ਪਸੰਦ ਆਵੇਗੀ।

pav bahjiPav bahji Recipe

 ਸਮੱਗਰੀ: ਉੱਬਲ਼ੇ ਹੋਏ ਆਲੂ - 3 (300 ਗ੍ਰਾਮ  ),ਟਮਾਟਰ -ਛੇ ( 400 ਗ੍ਰਾਮ )ਸ਼ਿਮਲਾ ਮਿਰਚ - ਇਕ ( 100 ਗ੍ਰਾਮ ), ਫੁਲ ਗੋਭੀ -ਇਕ ਕੱਪ ਕਟੀ ਹੋਈ ( 200 ਗ੍ਰਾਮ ),ਮਟਰ ਦੇ ਦਾਣੇ - ਢੇਡ  ਦੋ ਕੱਪ ,ਹਰਾ ਧਨਿਆ ਤਿੰਨ ਚਮਚ (ਬਰੀਕ ਕਟਿਆ ਹੋਇਆ ),ਮੱਖਣ - 1 / 2 ਕੱਪ ( 100 ਗ੍ਰਾਮ ),ਅਦਰਕ ਪੇਸਟ - ਇਕ ਛੋਟਾ ਚਮਚ ,ਹਰੀ ਮਿਰਚਾਂ -ਦੋ ( ਬਰੀਕ ਕਟੀ ਹੋਈ ) ਹਲਦੀ ਪਾਊਡਰ - 1/2 ਛੋਟਾ ਚਮਚ,ਧਨੀਆ ਪਾਊਡਰ - ਇਕ ਛੋਟਾ ਚਮਚ, ਪਾਵ ਭਾਜੀ ਮਸਾਲਾ - ਦੋ ਛੋਟਾ ਚਮਚ,ਦੇਗੀ ਲਾਲ ਮਿਰਚ - ਇਕ ਛੋਟਾ ਚਮਚ, ਨਮਕ - ਢੇਡ ਛੋਟਾ ਚਮਚ ਜਾਂ ਸਵਾਦ ਅਨੁਸਾਰ।

pav bahjiPav Bahji 

ਵਿਧੀ: ਪਾਵ ਭਾਜੀ ਬਣਾਉਣ ਲਈ ਗੋਭੀ ਨੂੰ ਚੰਗੀ ਤਰ੍ਹਾਂ ਧੋ ਕੇ ਬਰੀਕ ਕੱਟ ਲਵੋ। ਗੋਭੀ ਅਤੇ ਮਟਰ ਨੂੰ ਇਕ ਭਾਂਡੇ ਵਿਚ ਇਕ ਕੱਪ ਪਾਣੀ ਪਾ ਕੇ ਪੋਲਾ ਹੋਣ ਤੱਕ ਪਕਣ ਦਿਓ। ਆਲੂ ਨੂੰ ਛਿਲ ਲਵੋ, ਟਮਾਟਰ ਨੂੰ ਬਰੀਕ ਕੱਟ ਕੇ ਅਤੇ ਸ਼ਿਮਲਾ ਮਿਰਚ ਦੇ ਬੀਜ਼ ਕੱਢ ਕੇ ਉਸ ਨੂੰ ਵੀ ਬਰੀਕ ਕੱਟ ਕੇ ਤਿਆਰ ਕਰ ਲਓ। ਗੋਭੀ ਮਟਰ ਨੂੰ ਚੈਕ ਕਰੋ ਇਹ ਪੋਲਾ ਹੋਕੇ ਤਿਆਰ ਹੈ ਤਾਂ ਗੈਸ ਬੰਦ ਕਰ ਦਿਓ। ਪੈਨ ਗਰਮ ਕਰੋ, 2 ਚਮਚ ਮੱਖਣ ਪਾ ਕੇ ਮੈਲਟ ਕਰੋ ਇਸ ਵਿਚ ਅਦਰਕ ਦਾ ਪੇਸਟ ਅਤੇ ਹਰੀ ਮਿਰਚ ਪਾ ਕਰ ਹਲਕਾ ਜਿਹਾ ਭੁੰਨ ਲਓ। ਹੁਣ ਕਟੇ ਹੋਏ ਟਮਾਟਰ, ਹਲਦੀ ਪਾਊਡਰ,ਧਨੀਆ ਪਾਊਡਰ ਅਤੇ ਸ਼ਿਮਲਾ ਮਿਰਚ ਪਾ ਕੇ ਮਿਕਸ ਕਰ ਦਿਓ।

pav bahjiHome Made Pav Bahji

ਇਸ ਨੂੰ 2-3 ਮਿੰਟ ਪੱਕਾ ਲਵੋ। ਸਬਜ਼ੀ ਨੂੰ ਚੈਕ ਕਰੋ, ਟਮਾਟਰ ਸ਼ਿਮਲਾ ਮਿਰਚ ਬਣ ਕੇ ਤਿਆਰ ਹਨ ਹੁਣ ਇਨ੍ਹਾਂ ਨੂੰ ਮੈਸ਼ਰ ਦੀ ਮਦਦ ਨਾਲ ਮੈਸ਼ ਕਰ ਲਓ, ਹੁਣ ਗੋਭੀ ਅਤੇ ਮਟਰ ਪਾ ਕਰ ਚੰਗੀ ਤਰ੍ਹਾਂ ਮੈਸ਼ ਕਰਦੇ ਹੋਏ ਪਕਿਆ ਲਓ। ਸਬਜ਼ੀ ਚੰਗੀ ਤਰ੍ਹਾਂ ਮੈਸ਼ ਹੋ ਗਈ ਹੈ, ਹੁਣ ਆਲੂ ਨੂੰ ਹੱਥ ਨਾਲ ਤੋੜ ਕੇ ਪਾ ਦਿਓ। ਨਾਲ ਹੀ ਲੂਣ, ਲਾਲ ਮਿਰਚ ਅਤੇ ਪਾਵ ਭਾਜੀ ਮਸਾਲਾ ਪਾ ਕੇ ਭਾਜੀ ਨੂੰ ਮੈਸ਼ਰ ਦੀ ਮਦਦ ਨਾਲ ਮੈਸ਼ ਕਰਦੇ ਹੋਏ ਥੋੜੀ ਦੇਰ ਪਕਾ ਲਓ। ਅੱਧਾ ਕਪ ਪਾਣੀ ਪਾ ਦਿਓ, ਸਬਜ਼ੀ ਹੱਲਕੀ ਜਿਹੀ ਪਤਲੀ ਬਣਾ ਕੇ, ਅਤੇ ਸਬਜ਼ੀ ਨੂੰ ਘੋਟ ਦੇ ਹੋਏ ਉਦੋਂ ਤੱਕ ਪਕਾਉ।

pav bahjipav bahji

ਜਦੋਂ ਤੱਕ ਭਾਜੀ ਇਕ ਦਮ ਇਕ ਵਰਗੀ ਹਿਲੀ ਮਿਲੀ ਹੋਈ ਨਹੀਂ ਵਿਖਾਈ ਦੇਣ ਲੱਗੇ। ਭਾਜੀ ਵਿਚ ਥੋੜਾ ਜਿਹਾ ਹਰਾ ਧਨੀਆ ਅਤੇ 1 ਚਮਚ ਬਟਰ ਪਾ ਕੇ  ਮਿਲਿਆ ਦਿਓ। ਭਾਜੀ ਬਣ ਕੇ ਤਿਆਰ ਹੈ ਇਸ ਨੂੰ ਕੌਲੇ ਵਿਚ ਕੱਢ ਲਓ, ਅਤੇ ਬਟਰ ਅਤੇ ਹਰੇ ਧਨੀਆ ਗਾਰਨਿਸ਼ ਕਰੋ।

pav bahjiPav bahji recipe

ਪਾਵ ਬਣਾਓ - ਗੈਸ ਉੱਤੇ ਤਵਾ ਗਰਮ ਕਰੋ। ਪਾਵ ਨੂੰ ਵਿਚ ਤੋਂ ਚਾਕੂ ਦੀ ਸਹਾਇਤਾ ਇਸ ਤਰ੍ਹਾਂ ਕੱਟੋਂ ਕਿ ਉਹ ਦੂੱਜੇ ਨਾਲ ਜੁੜਿਆ ਰਹੇ। ਤਵੇ ਉੱਤੇ ਥੋੜਾ ਜਿਹਾ ਮੱਖਣ ਪਾ ਕੇ ਇਸ ਉੱਤੇ ਪਾਵ ਪਾ ਕੇ, ਦੋਂਵੇਂ ਪਾਸੋ ਹਲਕਾ ਜਿਹਾ ਸੇਕ ਲਗਵਾਓ। ਸਿਕੇ ਪਾਵ ਨੂੰ ਪਲੇਟ ਵਿਚ ਕੱਢ ਲਓ ਇਸੇ ਤਰ੍ਹਾਂ ਸਾਰੇ ਪਾਵ ਵੀ ਸੇਕ ਕਰ ਤਿਆਰ ਕਰ ਲਓ। ਗਰਮਾ ਗਰਮ ਸਵਾਦਿਸ਼ਟ ਪਾਵ ਭਾਜੀ ਨੂੰ ਪਰੋਸੋ ਅਤੇ ਖਾਓ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement