
ਗੁੜ ਇਮਲੀ ਦੀ ਚਟਣੀ ਬਣਾਉਣ ਦਾ ਆਸਾਨ ਤਰੀਕਾ
ਸਮੱਗਰੀ: ਇਮਲੀ ਦਾ ਮਿੱਝ - 1/2 ਕੱਪ, ਗੁੜ - 1 ਕੱਪ, ਖੰਡ - 1 ਚਮਚ, ਫੈਨਿਲ - 1/2 ਚਮਚ, ਲਾਲ ਮਿਰਚ ਪਾਊਡਰ - 1 ਚਮਚ, ਲੂਣ - ਸੁਆਦ ਅਨੁਸਾਰ
ਬਣਾਉਣ ਦਾ ਤਰੀਕਾ: ਗੁੜ-ਇਮਲੀ ਦੀ ਚਟਣੀ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਕਟੋਰੀ ਵਿਚ ਪਾਣੀ ਲੈ ਕੇ ਇਮਲੀ ਦਾ ਗੁੱਦਾ ਪਾ ਕੇ ਚੰਗੀ ਤਰ੍ਹਾਂ ਭਿਉਂ ਲਉ। ਇਸ ਤੋਂ ਬਾਅਦ ਗੁੱਦੇ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਮੈਸ ਕਰ ਲਉ। ਇਸੇ ਤਰ੍ਹਾਂ ਇਕ ਕਟੋਰੀ ਵਿਚ ਗੁੜ ਪਾ ਕੇ ਪਾਣੀ ਵਿਚ ਘੋਲ ਲਉ। ਇਸ ਤੋਂ ਬਾਅਦ ਕੜਾਹੀ ਲੈ ਕੇ ਘੱਟ ਅੱਗ ’ਤੇ ਗੈਸ ਉਤੇ ਗਰਮ ਕਰਨ ਲਈ ਰੱਖ ਦਿਉ। ਜਦੋਂ ਕੜਾਹੀ ਗਰਮ ਹੋ ਜਾਵੇ ਤਾਂ ਇਮਲੀ ਦਾ ਗੁੱਦਾ ਪਾ ਕੇ ਪਕਾਉ।
ਇਮਲੀ ਦੇ ਗੁੱਦੇ ਨੂੰ ਕੱੁਝ ਦੇਰ ਪਕਾਉਣ ਤੋਂ ਬਾਅਦ ਇਸ ਵਿਚ 1 ਕੱਪ ਭਿੱਜੇ ਹੋਏ ਗੁੜ ਨੂੰ ਮਿਲਾਉ। ਇਸ ਨੂੰ ਕੜਾਹੀ ਦੀ ਮਦਦ ਨਾਲ ਮਿਕਸ ਕਰ ਲਉ। ਇਸ ਤੋਂ ਬਾਅਦ ਇਸ ’ਚ ਖੰਡ, ਲਾਲ ਮਿਰਚ ਪਾਊਡਰ ਅਤੇ ਸਵਾਦ ਮੁਤਾਬਕ ਨਮਕ ਪਾ ਕੇ ਪਕਣ ਦਿਉ। ਕੁੱਝ ਮਿੰਟਾਂ ਬਾਅਦ ਚਟਣੀ ਉਬਲਣੀ ਸ਼ੁਰੂ ਹੋ ਜਾਵੇਗੀ। ਚਟਣੀ ਨੂੰ ਇਕ ਜਾਂ ਦੋ ਵਾਰ ਉਬਲਣ ਤਕ ਪਕਾਉ। ਇਸ ਤੋਂ ਬਾਅਦ ਫ਼ੈਨਿਲ ਪਾ ਕੇ ਮਿਕਸ ਕਰ ਲਉ। ਲਗਭਗ 1 ਮਿੰਟ ਪਕਾਉਣ ਤੋਂ ਬਾਅਦ, ਗੈਸ ਬੰਦ ਕਰ ਦਿਉ। ਤੁਹਾਡੀ ਸੁਆਦੀ ਗੁੜ-ਇਮਲੀ ਦੀ ਚਟਣੀ ਤਿਆਰ ਹੈ। ਹੁਣ ਇਸ ਨੂੰ ਸਮੌਸਾ ਜਾਂ ਬਰੈੱਡ ਨਾਲ ਖਾਉ।