Health News: ਦਿਲ ਨਾਲ ਸਬੰਧਤ ਹੋਰ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ ਸਰ੍ਹੋਂ ਦਾ ਸਾਗ
Published : Feb 13, 2025, 7:58 am IST
Updated : Feb 13, 2025, 7:58 am IST
SHARE ARTICLE
Mustard greens reduce the risk of other serious diseases related to the heart
Mustard greens reduce the risk of other serious diseases related to the heart

Health News: ਇਸ ਨੂੰ ਖਾਣ ਨਾਲ ਕੈਲੇਸਟੋਰਲ ਦਾ ਪੱਧਰ ਘੱਟ ਹੁੰਦਾ ਹੈ।

ਪੰਜਾਬੀਆਂ ਦਾ ਮਸ਼ਹੂਰ ਸਰ੍ਹੋਂ ਦਾ ਸਾਗ ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੂਜੇ ਰਾਜਾਂ ਵਿਚ ਵੀ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਸਾਗ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ।

ਪ੍ਰੋਟੀਨ ਫ਼ਾਈਬਰ ਤੋਂ ਇਲਾਵਾ ਇਸ ਵਿਚ ਬਹੁਤ ਸਾਰੇ ਮਹੱਤਵਪੂਰਣ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਕਿ ਕੈਲੋਰੀ, ਫੈਟ, ਕਾਰਬੋਹਾਈਡਰੇਟ, ਫ਼ਾਈਬਰ, ਖੰਡ, ਪੋਟਾਸ਼ੀਅਮ, ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ। ਅਪਣੇ ਗੁਣਾਂ ਕਾਰਨ ਸਾਗ ਦਾ ਜ਼ਿਕਰ ਹਰੀਆਂ ਸਬਜ਼ੀਆਂ ਵਿਚ ਸੱਭ ਤੋਂ ਪਹਿਲਾਂ ਕੀਤਾ ਜਾਂਦਾ ਹੈ।

ਇਸ ਨੂੰ ਖਾਣ ਨਾਲ ਕੈਲੇਸਟੋਰਲ ਦਾ ਪੱਧਰ ਘੱਟ ਹੁੰਦਾ ਹੈ। ਸਰ੍ਹੋਂ ਦੇ ਸਾਗ ਵਿਚ ਮੌਜੂਦ ਪੋਸ਼ਣ: 113 ਗ੍ਰਾਮ ਦੇ ਬਣੇ ਸਾਗ ਦੀ ਕੌਲੀ ਵਿਚ 2 ਗ੍ਰਾਮ ਪ੍ਰੋਟੀਨ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ 59.9 ਕੈਲੋਰੀ, 499.5 ਮਿਲੀਗ੍ਰਾਮ ਸੋਡੀਅਮ, 6 ਗ੍ਰਾਮ ਕਾਰਬੋਹਾਈਡਰੇਟ, 3 ਗ੍ਰਾਮ ਖੰਡ, 1 ਗ੍ਰਾਮ ਫ਼ਾਈਬਰ ਹੁੰਦਾ ਹੈ ਅਤੇ ਇਹ ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਨਾਲ ਭਰਪੂਰ ਵੀ ਹੁੰਦਾ ਹੈ।

ਸਾਗ ਖਾਣ ਦੇ ਫ਼ਾਇਦੇ:

  • ਸਾਗ ਨੂੰ ਵਿਟਾਮਿਨ-ਏ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਨੂੰ ਵੀ ਤੇਜ਼ ਕਰਦਾ ਹੈ।
  •  ਸਾਗ ਐਂਟੀ ਆਕਸੀਡੈਂਟਜ਼ ਨਾਲ ਭਰਪੂਰ ਹੁੰਦੇ ਹਨ ਇਹ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦਾ ਹੈ ਅਤੇ ਇਮਿਊਨਿਟੀ ਵਧਾਉਂਦਾ ਹੈ। ਇਸ ਨਾਲ ਸਰੀਰ ਨੂੰ 6 ਕਿਸਮਾਂ ਦੇ ਕੈਂਸਰ (ਬਲੈਡਰ, ਪੇਟ, ਛਾਤੀ, ਫੇਫੜੇ, ਪ੍ਰੋਸਟੇਟ ਅਤੇ ਅੰਡਾਸ਼ਯ) ਤੋਂ ਸੁਰੱਖਿਅਤ ਰਖਿਆ ਜਾ ਸਕਦਾ ਹੈ ਕਿਉਂਕਿ ਗੁਣਾਂ ਨਾਲ ਭਰਪੂਰ ਸਾਗ ਕੈਂਸਰ ਸੈੱਲਾਂ ਨੂੰ ਵਧਣ ਨਹੀਂ ਦਿੰਦੇ।
  •  ਸਾਗ ਖਾਣ ਨਾਲ ਸਰੀਰ ਵਿਚ ਕੈਲੇਸਟਰੋਲ ਦਾ ਪੱਧਰ ਘੱਟ ਜਾਂਦਾ ਹੈ। ਇਹ ਦਿਲ ਦੇ ਦੌਰੇ, ਹਾਈਪਰਟੈਨਸ਼ਨ ਅਤੇ ਦਿਲ ਨਾਲ ਸਬੰਧਤ ਹੋਰ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ।
  •  ਸਰ੍ਹੋਂ ਦੇ ਸਾਗ ਵਿਚ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਰੀਰ ਦੇ ਪਾਚਨ ਪੱਧਰ ਨੂੰ ਵਧਾਉਂਦੇ ਹਨ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।
  • ਸਾਗ ਵਿਚ ਫ਼ਾਈਬਰ ਜ਼ਿਆਦਾ ਹੁੰਦੇ ਹਨ ਅਤੇ ਕੈਲੋਰੀ ਘੱਟ ਹੁੰਦੀ ਹੈ। ਇਹ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰਖਦਾ ਹੈ ਅਤੇ ਭਾਰ ਘਟਾਉਣ ਵਿਚ ਸਹਾਇਤਾ ਕਰਦਾ ਹੈ।
  •  ਸਾਗ ਕੈਲਸ਼ੀਅਮ ਅਤੇ ਪੋਟਾਸ਼ੀਅਮ ਨਾਲ ਵੀ ਭਰਪੂਰ ਹੁੰਦੇ ਹਨ, ਜੋ ਹੱਡੀਆਂ ਲਈ ਫ਼ਾਇਦੇਮੰਦ ਹੁੰਦੇ ਹਨ। ਹੱਡੀਆਂ ਦੇ ਰੋਗਾਂ ਦੇ ਠੀਕ ਹੋਣ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।ਚਾਹੁੰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement