Masala Macaroni: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਮਸਾਲੇਦਾਰ ਮੈਕਰੋਨੀ
Published : Apr 13, 2024, 4:37 pm IST
Updated : Apr 13, 2024, 4:37 pm IST
SHARE ARTICLE
Masala Macaroni
Masala Macaroni

ਬਾਹਰ ਬਣਾਏ ਖਾਣੇ ਨਾਲੋਂ ਘਰ ਵਿਚ ਬਣਾਇਆ ਖਾਣਾ ਬੱਚਿਆਂ ਲਈ ਜ਼ਿਆਦਾ ਵਧੀਆ ਹੁੰਦਾ ਹੈ

Masala Macaroni:  ਸਮੱਗਰੀ: ਲੋੜ ਅਨੁਸਾਰ ਪਾਣੀ, ਨਮਕ- 2 ਚਮਚ, ਮੈਕਰੋਨੀ- 2 ਕੱਪ, ਤੇਲ-1 ਚਮਚ, ਬਟਰ-50 ਗ੍ਰਾਮ, ਜ਼ੀਰਾ-1 ਚਮਚ, ਪਿਆਜ਼-200 ਗ੍ਰਾਮ, ਲੱਸਣ-1 ਚਮਚ, ਅਦਰਕ -1 ਚਮਚ, ਹਰੀ ਮਿਰਚ-1 ਚਮਚ, ਟਮਾਟਰ -150 ਗ੍ਰਾਮ, ਹਲਦੀ-1 ਚਮਚ, ਲਾਲ ਮਿਰਚ-1/2 ਚਮਚ, ਲਾਲ ਮਿਰਚ ਪਾਊਡਰ-1/2 ਚਮਚ, ਮਟਰ-60 ਗ੍ਰਾਮ, ਸ਼ਿਮਲਾ ਮਿਰਚ -60 ਗ੍ਰਾਮ, ਪਾਣੀ-100 ਮਿ.ਲੀ., ਸਵਾਦ ਅਨੁਸਾਰ ਨਮਕ, ਟਮਾਟਰ ਸੌਸ-2 ਚਮਚ

ਵਿਧੀ: ਇਕ ਬਰਤਨ ਵਿਚ ਪਾਣੀ ਲਉ। ਇਸ ਵਿਚ ਨਮਕ ਪਾਉ ਅਤੇ ਇਸ ਨੂੰ ਉਬਲਣ ਦਿਉ। ਹੁਣ ਇਸ ਵਿਚ ਮੈਕਰੋਨੀ ਪਾਉ ਅਤੇ ਨਰਮ ਹੋਣ ਤਕ ਪਕਾਉ। ਮੈਕਰੋਨੀ ਨੂੰ ਛਾਣ ਲਉ ਅਤੇ ਇਸ ਨੂੰ ਇਕ ਪਾਸੇ ਰੱਖੋ। ਮੈਕਰੋਨੀ ਨੂੰ ਚਿਪਕਣ ਤੋਂ ਬਚਾਉਣ ਲਈ ਇਸ ’ਤੇ ਤੇਲ ਛਿੜਕੋ। ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ। ਇਸ ਵਿਚ ਪਿਆਜ਼, ਅਦਰਕ, ਲੱਸਣ ਅਤੇ ਹਰੀ ਮਿਰਚ ਪਾਉ। ਇਸ ਵਿਚ ਟਮਾਟਰ ਪਾਉ ਅਤੇ ਰਲਾਉ। ਹੁਣ ਇਸ ਵਿਚ ਨਮਕ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਸ਼ਿਮਲਾ ਮਿਰਚ ਪਾਉ। ਸਬਜ਼ੀਆਂ ਨੂੰ ਪਕਾਉਣ ਲਈ ਪਾਣੀ ਪਾਉ। ਟਮਾਟਰ ਦੀ ਚਟਣੀ ਅਤੇ ਓਰੇਗੈਨੋ ਪਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿਚ ਉਬਾਲੀ ਹੋਈ ਮੈਕਰੋਨੀ ਪਾਉ ਅਤੇ ਇਸ ਨੂੰ ਪਕਾਉ। ਤੁਹਾਡੀ ਮਸਾਲੇਦਾਰ ਮੈਕਰੋਨੀ ਬਣ ਕੇ ਤਿਆਰ ਹੈ, ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।

SHARE ARTICLE

ਏਜੰਸੀ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement