ਘਰ ਵਿਚ ਬਣਾਉ ਲੱਸਣ ਮੇਥੀ ਪਨੀਰ
Published : Sep 14, 2023, 1:15 pm IST
Updated : Sep 14, 2023, 1:15 pm IST
SHARE ARTICLE
Methi paneer Recipe
Methi paneer Recipe

ਲੱਸਣ ਮੇਥੀ ਪਨੀਰ ਦੀ ਰੈਸਿਪੀ

 

 

ਸਮੱਗਰੀ: 4 ਚਮਚ ਤੇਲ, 3 ਚਮਚ ਲੱਸਣ, 130 ਗ੍ਰਾਮ ਪਿਆਜ਼, 75 ਮਿਲੀਲੀਟਰ ਦਹੀਂ, 1 ਚਮਚ ਮੈਦਾ, 2 ਚਮਚ ਧਨੀਆ, 1/2 ਚਮਚ ਹਲਦੀ, 1 ਚਮਚ ਮਿਰਚ, 1/2 ਚਮਚ ਗਰਮ ਮਸਾਲਾ, 1 ਚਮਚ ਨਮਕ, 30 ਮਿਲੀਲੀਟਰ ਪਾਣੀ, 250 ਗ੍ਰਾਮ ਪਨੀਰ, 2 ਚਮਚ ਤਾਜ਼ਾ ਕ੍ਰੀਮ, 2 ਚਮਚ ਮੇਥੀ ਦੇ ਸੁੱਕੇ ਪੱਤੇ, 1 ਚਮਚ ਸ਼ਹਿਦ, 100 ਮਿਲੀਲਟਰ ਪਾਣੀ, ਚਟਨੀ ਬਣਾਉਣ ਲਈ- 1 ਚਮਚ ਘਿਉ, 1 ਚਮਚ ਲਸਣ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ ਤੇਲ ਪਾ ਕੇ ਲੱਸਣ ਦਾ ਪੇਸਟ ਪਾ ਕੇ ਹਲਕਾ ਭੁੰਨ ਲਉ ਅਤੇ ਇਸ ਵਿਚ ਪਿਆਜ਼ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤਕ ਭੁੰਨ ਲਉ। ਫਿਰ ਇਕ ਕੌਲੀ ਵਿਚ ਦਹੀਂ ਅਤੇ ਮੈਦਾ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਉ। ਇਸ ਤੋਂ ਬਾਅਦ ਇਸ ਨੂੰ ਕੜਾਹੀ ਵਿਚ ਹੀ ਪਾ ਲਉ। ਇਸ ਵਿਚ ਧਨੀਆ ਪਾਊਡਰ, ਲਾਲ ਮਿਰਚ, ਹਲਦੀ, ਗਰਮ ਮਸਾਲਾ ਅਤੇ ਨਮਕ ਪਾ ਕੇ ਇਸ ਨੂੰ ਰਲਾ ਲਉ।

ਇਸ ਤੋਂ ਬਾਅਦ ਇਸ ਵਿਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਪੱਕਣ ਦਿਉ। ਫਿਰ ਇਸ ਵਿਚ ਪਨੀਰ, ਕ੍ਰੀਮ, ਸੁੱਕੀ ਮੇਥੀ ਦੇ ਪੱਤੇ, ਨਿੰਬੂ ਦਾ ਰਸ, ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਉ। ਇਸ ਵਿਚ ਫਿਰ 10 ਮਿਲੀਲੀਟਰ ਪਾਣੀ ਪਾ ਦਿਉ ਅਤੇ ਗਾੜ੍ਹਾ ਹੋਣ ਤਕ ਪਕਾਉ। ਜਦੋਂ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਉ। ਇਕ ਫ਼ਰਾਈਪੈਨ ਵਿਚ 1 ਚਮਚ ਘਿਉ ਪਾ ਕੇ ਇਸ ਵਿਚ ਲੱਸਣ ਨੂੰ ਹਲਕਾ ਭੁੰਨ ਲਉ। ਫਿਰ ਪਨੀਰ ਉਪਰ ਚਟਣੀ ਪਾ ਦਿਉ। ਤੁਹਾਡਾ ਲੱਸਣ ਮੇਥੀ ਪਨੀਰ ਬਣ ਕੇ ਤਿਆਰ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

12 Oct 2024 1:19 PM

Khanna News : Duty ਤੋਂ ਘਰ ਜਾ ਰਹੇ ਮੁੰਡੇ ਦਾ ਪਹਿਲਾਂ ਖੋਹ ਲਿਆ MotarCycle ਫਿਰ ਚਲਾ 'ਤੀਆਂ ਗੋ.ਲੀ.ਆਂ

12 Oct 2024 1:10 PM

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM
Advertisement