
Food Recipes: ਖਾਣ ਦੇ ਨਾਲ-ਨਾਲ ਬਣਾਉਣ ਵਿਚ ਹੁੰਦੇ ਬੇਹੱਦ ਸਵਾਦ
Make Lucknow Pulao in your home kitchen: ਸਮੱਗਰੀ : ਉਬਲੇ ਹੋਏ ਬਾਸਮਤੀ ਚੌਲ-250 ਗ੍ਰਾਮ, ਘਿਉ ਇਕ ਵੱਡਾ ਚਮਚ, ਉਬਲੇ ਹਰੇ ਮਟਰ ਅੱਧਾ ਕੱਪ, ਉਬਲੀ ਕੱਟੀ ਹੋਈ ਗਾਜਰ ਤੇ ਫ਼ਰੈਂਚ ਬੀਜ- ਦੋ ਵੱਡੇ ਚਮਚ, ਕਾਜੂ, ਬਾਦਾਮ ਤੇ ਕਿਸ਼ਮਿਸ਼-ਇਕ ਚੌਥਾ ਕੱਪ, ਪਿਆਜ਼ (ਸਲਾਈਸ)-250 ਗ੍ਰਾਮ, ਕਸੂਰੀ ਮੇਥੀ-ਇਕ ਛੋਟਾ ਚਮਚ, ਜ਼ੀਰਾ-ਅੱਧਾ ਛੋਟਾ ਚਮਚ, ਦਾਲਚੀਨੀ ਪਾਊਡਰ- ਛੋਟਾ ਅੱਧਾ ਚਮਚ, ਗਰਮ ਮਸਾਲਾ- ਇਕ ਛੋਟਾ ਚਮਚ, ਪਨੀਰ (ਛੋਟੇ ਟੁਕੜਿਆਂ ਵਿਚ ਕਟਿਆ ਹੋਇਆ) 100 ਗ੍ਰਾਮ, ਨਮਕ ਸਵਾਦ ਅਨੁਸਾਰ
ਇਹ ਵੀ ਪੜ੍ਹੋ: Health News: ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ ਸੰਤਰਾ
ਬਣਾਉਣ ਦੀ ਤਰੀਕਾ : ਇਸ ਨੂੰ ਬਣਾਉਣ ਲਈ ਤੁਸੀ ਸੱਭ ਤੋਂ ਪਹਿਲਾਂ ਥੋੜਾ ਜਿਹਾ ਘਿਉ ਪਾ ਕੇ ਚੌਲਾਂ ਨੂੰ ਉਬਾਲ ਲਉ।
ਅਲੱਗ-ਅਲੱਗ ਕਰ ਲਉ। ਇਸ ਤੋਂ ਬਾਅਦ ਕੜਾਹੀ ਵਿਚ ਘਿਉ ਗਰਮ ਕਰ ਕੇ ਇਸ ਵਿਚ ਬਾਦਾਮ, ਕਾਜੂ ਅਤੇ ਕਿਸ਼ਮਿਸ਼ ਭੁੰਨ ਕੇ ਕੱਢ ਲਉ। ਬਚੇ ਹੋਏ ਤੇਲ ਵਿਚ ਪਿਆਜ਼ ਪਾਉ ਤੇ ਇਸ ਨੂੰ ਹਲਕਾ ਭੂਰਾ ਹੋਣ ਤਕ ਭੁੰਨੋ। ਬਾਅਦ ਵਿਚ ਇਸ ਵਿਚ ਜ਼ੀਰਾ ਤੇ ਦਾਲਚੀਨੀ ਪਾਊਡਰ ਵੀ ਪਾ ਦਿਉ। ਇਸ ਸੱਭ ਤੋਂ ਬਾਅਦ ਤੁਸੀ ਸਾਰੀਆਂ ਸਬਜ਼ੀਆਂ ਤੇ ਚੌਲ ਪਾ ਕੇ ਕਰੀਬ 1 ਮਿੰਟ ਤਕ ਪਕਾਉ। ਫਿਰ ਇਸ ਵਿਚ ਭੁੰਨੇ ਹੋਏ ਕਾਜੂ, ਕਿਸ਼ਮਿਸ਼ ਮਿਲਾ ਕੇ ਅੱਧਾ ਮਿੰਟ ਤਕ ਪਕਾਉ। ਹੁਣ ਲਖਨਵੀ ਪੁਲਾਅ ਤਿਆਰ ਹੈ। ਇਸ ਨੂੰ ਦਹੀਂ ਜਾ ਫਿਰ ਤੇਜ਼ ਮਿਰਚ ਵਾਲੀ ਚਟਣੀ ਨਾਲ ਮਹਿਮਾਨਾਂ ਅੱਗੇ ਪਰੋਸੋ।
ਇਹ ਵੀ ਪੜ੍ਹੋ: LifeStyle: ਠੰਢ ਵਿਚ ਸਰੀਰ ਨੂੰ ਗਰਮੀ ਪਹੁੰਚਾਉਣਗੇ ਇਹ ਸੁਪਰ ਫ਼ੂਡਜ਼