
Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
Make banana vegetable at home Food Recipes: ਸਮੱਗਰੀ: ਕੱਚੇ ਕੇਲੇ-3, ਤੇਲ-2-3 ਚਮਚ, ਹਰਾ ਧਨੀਆ- 2-3 ਚਮਚ, ਜ਼ੀਰਾ -ਇਕ ਛੋਟਾ ਚਮਚ, ਰਾਈ- ਛੋਟਾ ਚਮਚ, ਕੜੀ ਪੱਤੇ-10- 12
ਬਣਾਉਣ ਦੀ ਵਿਧੀ: ਕੱਚੇ ਕੇਲੇ ਨੂੰ ਛਿਲ ਲਵੋ ਅਤੇ ਇਸ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਵੋ। ਹੁਣ ਇਨ੍ਹਾਂ ਕਟੇ ਹੋਏ ਟੁਕੜਿਆਂ ਨੂੰ ਪਾਣੀ ਵਿਚ ਪਾ ਦਿਉ ਤਾਂ ਜੋ ਇਹ ਕਾਲੇ ਨਾ ਪੈਣ ਅਤੇ ਪਾਣੀ ਭਰੇ ਬਰਤਨ ਨੂੰ ਗੈਸ ਉਤੇ ਰੱਖ ਦਿਉ।
ਹੁਣ ਇਸ ਵਿਚ ਲੂਣ ਅਤੇ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਵੋ। ਬਰਤਨ ਨੂੰ ਢੱਕ ਕੇ ਰੱਖੋ ਅਤੇ ਕੇਲਿਆਂ ਦੇ ਟੁਕੜਿਆਂ ਨੂੰ ਨਰਮ ਹੋਣ ਤਕ ਪਕਣ ਦਿਉ। 10 ਮਿੰਟ ਵਿਚ ਕੇਲੇ ਦੇ ਟੁਕੜੇ ਨਰਮ ਹੋ ਕੇ ਤਿਆਰ ਹੋ ਜਾਣਗੇ, ਗੈਸ ਬੰਦ ਕਰ ਦਿਉ ਅਤੇ ਕੇਲੇ ਨੂੰ ਛਾਣ ਕੇ ਇਸ ਵਿਚੋਂ ਪਾਣੀ ਵੱਖ ਕਰ ਦਿਉ। ਸਬਜ਼ੀ ਬਣਾਉਣ ਲਈ ਫ਼ਰਾਈਪੈਨ ਨੂੰ ਗੈਸ ਉਤੇ ਗਰਮ ਹੋਣ ਲਈ ਰੱਖੋ।
ਫ਼ਰਾਈਪੈਨ ਵਿਚ 2 ਚਮਚ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਰਾਈ ਪਾ ਕੇ ਤੜਕਾ ਲਗਾਉ। ਰਾਈ ਤੋਂ ਬਾਅਦ ਇਸ ਵਿਚ ਜ਼ੀਰਾ, ਕੜੀ ਪੱਤਾ, ਹਿੰਗ, ਬਰੀਕ ਕਟੀ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਪਾ ਕੇ ਮਸਾਲੇ ਨੂੰ ਹਲਕਾ ਜਿਹਾ ਭੁੰਨ ਲਵੋ। ਮਸਾਲੇ ਵਿਚ ਹਲਦੀ ਪਾਊਡਰ, 1 ਛੋਟੀ ਚਮਚ ਧਨੀਆ ਪਾਊਡਰ ਪਾ ਕੇ ਮਿਕਸ ਕਰ ਦਿਉ। ਹੁਣ ਇਸ ਮਸਾਲੇ ਵਿਚ ਕੇਲੇ ਪਾਉ, ਲੂਣ, ਲਾਲ ਮਿਰਚ ਪਾਊਡਰ, ਅਮਚੂਰ ਪਾਊਡਰ ਅਤੇ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਮਿਕਸ ਕਰ ਦਿਉ। ਹੁਣ ਇਨ੍ਹਾਂ ਨੂੰ ਲਗਾਤਾਰ ਰਲਾਉਂਦੇ ਹੋਏ 2-3 ਮਿੰਟ ਤਕ ਪਕਾ ਲਵੋ। ਤੁਹਾਡੀ ਕੇਲੇ ਦੀ ਸਬਜ਼ੀ ਬਣ ਕੇ ਤਿਆਰ ਹੈ।