Health News: ਚਮੜੀ ਰੋਗਾਂ ਤੋਂ ਛੁਟਕਾਰਾ ਦਵਾਉਂਦਾ ਹੈ ਕੱਚੇ ਪਪੀਤੇ ਦਾ ਦੁੱਧ
Published : Jun 15, 2025, 6:51 am IST
Updated : Jun 15, 2025, 6:51 am IST
SHARE ARTICLE
Raw papaya milk cures skin diseases Health News
Raw papaya milk cures skin diseases Health News

Health News: ਪਪੀਤੇ ਦੇ ਸੇਵਨ ਨਾਲ ਜ਼ਖ਼ਮ ਭਰਦਾ ਹੈ, ਦਸਤ ਅਤੇ ਪੇਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ।

Raw papaya milk cures skin diseases Health News: ਪਪੀਤੇ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਸੇਵਨ ਨਾਲ ਪਾਚਨਤੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਨੀਂਦ ਨਾ ਆਉਣਾ, ਸਿਰਦਰਦ, ਕਬਜ਼ ਆਦਿ ਰੋਗਾਂ ਨੂੰ ਠੀਕ ਕਰਦਾ ਹੈ। ਪਪੀਤੇ ਦੇ ਰਸ ਦਾ ਸੇਵਨ ਕਰਨ ਨਾਲ ਖੱਟੇ ਡਕਾਰ ਬੰਦ ਹੋ ਜਾਂਦੇ ਹਨ। 

ਕੱਚੇ ਪਪੀਤੇ ਦਾ ਦੁੱਧ ਚਮੜੀ ਰੋਗ ਲਈ ਬਹੁਤ ਲਾਭਕਾਰੀ ਹੁੰਦਾ ਹੈ। ਪਪੀਤੇ ਦਾ ਦੁੱਧ ਦਰਦ ਨੂੰ ਠੀਕ ਕਰਦਾ ਹੈ, ਕੋੜ੍ਹ ਨੂੰ ਖ਼ਤਮ ਕਰਦਾ ਹੈ ਅਤੇ ਛਾਤੀਆਂ ਵਿਚ ਦੁੱਧ ਨੂੰ ਵਧਾਉਂਦਾ ਹੈ। ਪਪੀਤਾ ਢਿੱਡ ਰੋਗ, ਹਿਰਦਾ ਰੋਗ, ਆਂਤੜਾਂ ਦੀ ਕਮਜ਼ੋਰੀ ਆਦਿ ਨੂੰ ਦੂਰ ਕਰਦਾ ਹੈ। ਪੱਕੇ ਜਾਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣਾ ਢਿੱਡ ਲਈ ਲਾਭਕਾਰੀ ਹੁੰਦਾ ਹੈ। ਪਪੀਤੇ ਦੀਆਂ ਪੱਤੀਆਂ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈੱਸ਼ਰ ਵਿਚ ਲਾਭ ਹੁੰਦਾ ਹੈ ਅਤੇ ਦਿਲ ਦੀ ਧੜਕਣ ਨਿਯਮਤ ਹੁੰਦੀ ਹੈ।

ਪਪੀਤੇ ਦੇ ਸੇਵਨ ਨਾਲ ਜ਼ਖ਼ਮ ਭਰਦਾ ਹੈ, ਦਸਤ ਅਤੇ ਪੇਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ। ਪਪੀਤੇ ਦੀ ਜੜ੍ਹ ਘਸਾ ਕੇ ਲਗਾਉਣ ਨਾਲ ਬਵਾਸੀਰ ਵਿਚ ਫ਼ਾਇਦਾ ਹੁੰਦਾ ਹੈ। ਮੂੰਹ ਦੇ ਛਾਲੇ, ਜੀਭ ਵਿਚ ਦਰਾੜਾਂ ਪੈਣ ’ਤੇ ਪਪੀਤੇ ਦਾ ਚੂਰਨ, ਗਿਲਸਰੀਨ ਮਿਲਾ ਕੇ ਜੀਭ ’ਤੇ ਲਗਾਉ। ਪਪੀਤੇ ਦਾ ਚੂਰਨ ਪਾਣੀ ਵਿਚ ਮਿਲਾ ਕੇ ਸੇਵਨ ਕਰਨ ਨਾਲ ਗਲੇ ਦੀ ਖ਼ਰਾਬੀ ਦੂਰ ਹੁੰਦੀ ਹੈ। 

ਪਪੀਤੇ ਦਾ ਚੂਰਨ ਗਿਲਸਰੀਨ ਵਿਚ ਮਿਲਾ ਕੇ 5-5 ਮਿੰਟ ਦੇ ਵਕਫ਼ੇ ਬਾਅਦ ਗਲੇ ਵਿਚ ਲਗਾਉਣ ਨਾਲ ਗਲੇ ਦੀ ਸੋਜ ਦੂਰ ਹੁੰਦੀ ਹੈ। ਪਪੀਤੇ ਦਾ ਚੂਰਨ ਸਵੇਰੇ-ਸ਼ਾਮ 5-5 ਗਰਾਮ ਦੀ ਮਾਤਰਾ ਵਿਚ ਸੇਵਨ ਕਰਨ ਨਾਲ ਜਿਗਰ ਅਤੇ ਤਿੱਲੀ ਦੀ ਵਧੀ ਹੋਈ ਅਵਸਥਾ ਹੌਲੀ-ਹੌਲੀ ਅਪਣੀ ਸਥਿਤੀ ਵਿਚ ਆ ਜਾਂਦੀ ਹੈ। ਪਪੀਤੇ ਦੇ ਨਿਯਮਤ ਸੇਵਨ ਨਾਲ ਕਈ ਬੀਮਾਰੀਆਂ ਵਿਚ ਲਾਭ ਮਿਲਦਾ ਹੈ।    

(For more news apart from 'Raw papaya milk cures skin diseases Health News' , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement