
ਜ਼ਿਆਦਾ ਨਮਕੀਨ ਭੋਜਨ ਹੱਡੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ।
ਮੁਹਾਲੀ: ਹੱਡੀਆਂ ਕਮਜ਼ੋਰ ਹੋਣ ਕਰ ਕੇ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰੀਰ ਵਿਚ ਕੈਲਸ਼ੀਅਮ ਦੀ ਕਮੀ ਕਰ ਕੇ ਅਤੇ ਉਮਰ ਦੇ ਵਧਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਕਸਰ ਹੀ 30 ਸਾਲ ਦੀ ਉਮਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਹੱਡੀਆਂ ਦੀ ਕਮਜ਼ੋਰੀ ਕਰ ਕੇ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਕਰ ਕੇ ਤੁਹਾਨੂੰ ਬੁਢਾਪੇ ਵਿਚ ਓਸਟੀਓਪੋਰੋਸਿਸ ਬਿਮਾਰੀ ਹੋ ਸਕਦੀ ਹੈ। ਜੇਕਰ ਤੁਸੀਂ ਬੁਢਾਪੇ ਵਿਚ ਵੀ ਅਪਣੀਆਂ ਹੱਡੀਆਂ ਮਜ਼ਬੂਤ ਰਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁੱਝ ਭੋਜਨ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹੱਡੀਆਂ ਦੀ ਮਜ਼ਬੂਤੀ ਲਈ ਤੁਹਾਨੂੰ ਅਪਣੇ ਖਾਣਪੀਣ ਦਾ ਬਹੁਤ ਧਿਆਨ ਰਖਣਾ ਚਾਹੀਦਾ ਹੈ। ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਤੋਂ ਇਲਾਵਾ ਵਿਟਾਮਿਨ ਡੀ, ਵਿਟਾਮਿਨ ਕੇ, ਵਿਟਾਮਿਨ ਸੀ, ਪ੍ਰੋਟੀਨ ਅਤੇ ਹੋਰ ਕਈ ਖਣਿਜਾਂ ਦੀ ਵੀ ਲੋੜ ਹੁੰਦੀ ਹੈ। ਤੁਹਾਨੂੰ ਅਪਣੇ ਭੋਜਨ ਵਿਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਡੇਂਗੂ ਹੋਵੇ ਤਾਂ ਦਬ ਕੇ ਪੀਉ ਨਾਰੀਅਲ ਪਾਣੀ
ਜ਼ਿਆਦਾ ਨਮਕੀਨ ਭੋਜਨ ਹੱਡੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਵਧੇਰੇ ਨਮਕੀਨ ਖਾਣ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ। ਕੈਲਸ਼ੀਅਮ ਹੱਡੀਆਂ ਲਈ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਨਮਕੀਨ ਭੋਜਨ ਪਦਾਰਥਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਕ ਖੋਜ ਅਨੁਸਾਰ ਜੇਕਰ ਤੁਸੀਂ ਤੰਦਰੁਸਤ ਤੇ ਮਜ਼ਬੂਤ ਹੱਡੀਆਂ ਚਾਹੁੰਦੇ ਹੋ ਤਾਂ ਤੁਹਾਨੂੰ ਬਰੈੱਡ ਰੋਲ, ਪੀਜ਼ਾ, ਸੈਂਡਵਿਚ, ਚਿਪਸ, ਪੌਪਕਾਰਨ, ਸਨੈਕ ਮਿਕਸ, ਕਰੈਕਰ ਆਦਿ ਘੱਟ ਖਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਮੱਝਾਂ ਨੂੰ ਪਾਣੀ ਪਿਆਉਣ ਲਈ ਟੋਭੇ 'ਤੇ ਗਏ ਦੋ ਦੋਸਤ ਪਾਣੀ 'ਚ ਡੁੱਬੇ, ਮੌਤ
ਸ਼ਰਾਬ ਪੀਣਾ ਸਮੁੱਚੀ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ਨਾਲ ਹੀ ਇਹ ਹੱਡੀਆਂ ਲਈ ਵੀ ਨੁਕਸਾਨਦੇਹ ਹੈ। ਲਗਾਤਾਰ ਸ਼ਰਾਬ ਪੀਣ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਇਕ ਅਧਿਐਨ ਅਨੁਸਾਰ ਸ਼ਰਾਬ ਪੀਣ ਕਰ ਕੇ ਸਰੀਰ ਵਿਚੋਂ ਵਿਟਾਮਿਨ ਡੀ ਅਤੇ ਕੈਲਸ਼ੀਅਮ ਚੰਗੀ ਤਰ੍ਹਾਂ ਜ਼ਜਬ ਨਹੀਂ ਹੁੰਦਾ। ਇਸ ਨਾਲ ਹੱਡੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ। ਵਧੇਰੇ ਮਿੱਠਾ ਖਾਣਾ ਵੀ ਹੱਡੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਕ ਅਧਿਐਨ ਅਨੁਸਾਰ ਵਧੇਰੇ ਮਿੱਠਾ ਖਾਣ ਨਾਲ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਆਦਿ ਤੱਤ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਹ ਸਾਰੇ ਤੱਤ ਸਾਡੀਆਂ ਹੱਡੀਆਂ ਲਈ ਬਹੁਤ ਲੋੜੀਂਦੇ ਹਨ। ਇਨ੍ਹਾਂ ਤੱਤਾਂ ਦੀ ਕਮੀ ਕਰ ਕੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਲਈ ਵਧੇਰੇ ਮਿੱਠੇ ਵਾਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕੁੱਝ ਭੋਜਨਾਂ ਵਿਚ ਆਕਸਲੇਟ ਤੇ ਫਾਈਟੇਟਸ ਦੀ ਉੱਚ ਮਾਤਰਾਂ ਹੁੰਦੀ ਹੈ। ਅਜਿਹੇ ਹੱਡੀਆਂ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਹ ਤੱਤ ਕੈਲਸ਼ੀਅਮ ਨੂੰ ਸੋਖਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਨ। ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਲਈ ਤੁਹਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਤੇ ਚਾਹ ਆਦਿ ਦੀ ਵਕਤੋਂ ਸੀਮਿਤ ਰੂਪ ਵਿਚ ਕਰਨੀ ਚਾਹੀਦੀ ਹੈ।