
ਦੁੱਧ ਪੀਣ ਦੇ ਅਣਗਿਣਤ ਫ਼ਾਇਦੇ ਤਾਂ ਹੁੰਦੇ ਹੀ ਹਨ ਪਰ ਦੁੱਧ ਪੀਣ ਤੋਂ ਬਾਅਦ ਕੁੱਝ ਚੀਜ਼ਾਂ ਦੇ ਸੇਵਨ ਨਾਲ ਤੁਹਾਨੂੰ ਨੁਕਸਾਨ ਹੋ ਵੀ ਸਕਦਾ ਹੈ। ਬੇਸ਼ੱਕ ਦੁੱਧ 'ਚ ਸਾਰੇ...
ਦੁੱਧ ਪੀਣ ਦੇ ਅਣਗਿਣਤ ਫ਼ਾਇਦੇ ਤਾਂ ਹੁੰਦੇ ਹੀ ਹਨ ਪਰ ਦੁੱਧ ਪੀਣ ਤੋਂ ਬਾਅਦ ਕੁੱਝ ਚੀਜ਼ਾਂ ਦੇ ਸੇਵਨ ਨਾਲ ਤੁਹਾਨੂੰ ਨੁਕਸਾਨ ਹੋ ਵੀ ਸਕਦਾ ਹੈ। ਬੇਸ਼ੱਕ ਦੁੱਧ 'ਚ ਸਾਰੇ ਜ਼ਰੂਰੀ ਪੋਸ਼ਟਿਕ ਤੱਤ ਜਿਵੇਂ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ - 2, ਬੀ - 12, ਏ ਅਤੇ ਡੀ ਹੁੰਦੇ ਹਨ ਪਰ ਡਾਕਟਰਾਂ ਮੁਤਾਬਕ ਦੁੱਧ ਪੀਣ ਤੋਂ ਬਾਅਦ ਦਾਲ, ਮੂਲੀ, ਫਲ ਅਤੇ ਮੱਛੀ ਵਰਗੀਆਂ ਚੀਜ਼ਾਂ ਖਾਣ ਤੋਂ ਤੁਹਾਨੂੰ ਪਾਚਣ ਸਬੰਧੀ ਪਰੇਸ਼ਾਨੀਆਂ, ਭਾਰ ਵਧਣਾ, ਦਿਲ ਦਾ ਦੌਰਾ ਅਤੇ ਚਮੜੀ ਰੋਗ ਹੋ ਸਕਦੇ ਹਨ। ਗਲਤ ਫੂਡ ਕਾਂਬਿਨੇਸ਼ਨ ਨਾਲ ਤਿੰਨ ਦੋਸ਼ਾਂ, ਜਿਵੇਂ ਬਲਗ਼ਮ, ਵੱਤ ਅਤੇ ਪਿੱਤ ਹੋਰ ਖ਼ਤਰਾ ਵੱਧ ਜਾਂਦਾ ਹੈ।
Don't take these things after Milk
ਇਨ੍ਹਾਂ ਦੇ ਵਿਗੜਨ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਉ ਦਸਦੇ ਹਾਂ ਕਿ ਤੁਹਾਨੂੰ ਦੁੱਧ ਪੀਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਜ਼ਿਆਦਾਤਰ ਘਰਾਂ 'ਚ ਰਾਤ ਦੇ ਸਮੇਂ ਦਾਲ ਬਣਦੀ ਹੈ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ ਹੀ ਕਈ ਲੋਕ ਦੁੱਧ ਦਾ ਵੀ ਸੇਵਨ ਕਰਦੇ ਹਨ। ਤੁਹਾਨੂੰ ਭੁੱਲ ਕੇ ਵੀ ਦੁੱਧ ਪੀਣ ਤੋਂ ਬਾਅਦ ਦਾਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਨੂੰ ਦਿਲ ਦੇ ਦੌਰੇ ਦਾ ਖ਼ਤਰਾ ਹੋ ਸਕਦਾ ਹੈ। ਦੁੱਧ ਅਤੇ ਦਾਲ ਦੇ ਸੇਵਨ ਦੇ ਵਿਚ ਘੱਟੋ ਤੋਂ ਘੱਟ ਦੋ ਘੰਟਿਆਂ ਦਾ ਸਮਾਂ ਹੋਣਾ ਚਾਹੀਦਾ ਹੈ।
Don't eat banana after Milk
ਦੁੱਧ ਪੀਣ ਤੋਂ ਬਾਅਦ ਤੁਹਾਨੂੰ ਮੂਲੀ ਅਤੇ ਹੋਰ ਨਮਕੀਨ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਮੂਲੀ ਤੋਂ ਬਣੀ ਕੋਈ ਹੋਰ ਚੀਜ਼ਾਂ ਵੀ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਦੁੱਧ ਜ਼ਹਰੀਲਾ ਹੋ ਸਕਦਾ ਹੈ ਅਤੇ ਤੁਹਾਨੂੰ ਚਮੜੀ ਦੇ ਰੋਗ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ ਮੂਲੀ ਖਾਣ ਦੇ ਘੱਟ ਤੋਂ ਘੱਟ ਦੋ ਘੰਟਿਆਂ ਬਾਅਦ ਹੀ ਦੁੱਧ ਪੀਣਾ ਚਾਹੀਦਾ ਹੈ। ਮੱਛੀ ਖਾਣ ਤੋਂ ਬਾਅਦ ਕਦੇ ਵੀ ਦੁੱਧ ਜਾਂ ਇਸ ਤੋਂ ਬਣੀ ਕਿਸੇ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਚਮੜੀ 'ਤੇ ਚਿੱਟੇ ਦਾਗ ਹੋ ਜਾਂਦੇ ਹਨ।
Don't eat fish after Milk
ਇੰਨਾ ਹੀ ਨਹੀਂ ਇਸ ਨਾਲ ਤੁਹਾਨੂੰ ਐਸਿਡਿਟੀ ਅਤੇ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਦੁੱਧ ਪੀਣ ਤੋਂ ਬਾਅਦ ਜਾਂ ਪਹਿਲਾਂ ਭੱਲ ਕੇ ਵੀ ਮੱਛੀ ਦਾ ਸੇਵਨ ਨਾ ਕਰੋ। ਤੁਸੀਂ ਜਿਮ ਜਾਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ ਕਿ ਉਹ ਦੁੱਧ ਨਾਲ ਕੇਲੇ ਖਾਂਦੇ ਹਨ। ਤੁਹਾਨੂੰ ਦਸ ਦਇਏ ਕਿ ਕੇਲੇ ਨੂੰ ਦੁੱਧ, ਦਹੀ ਜਾਂ ਲੱਸੀ ਨਾਲ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਪਾਚਣ ਖ਼ਰਾਬ ਹੋ ਸਕਦਾ ਹੈ ਅਤੇ ਸਰੀਰ 'ਚ ਟਾਕਸਿਨ ਪੈਦਾ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਠੰਡ - ਖੰਘ ਅਤੇ ਅਲਰਜ਼ੀ ਦੀ ਸਮੱਸਿਆ ਹੋ ਸਕਦੀ ਹੈ। ਦੁੱਧ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਫਲਾਂ ਦੇ ਐਨਜ਼ਾਈਮਜ਼ ਨੂੰ ਸੋਖ਼ ਲੈਂਦਾ ਹੈ।