
Food Recipes:ਬਣਾਉਣੀਆਂ ਬੇਹੱਦ ਆਸਾਨ
Make jalebis in your home kitchen: ਸਮੱਗਰੀ: ਚੀਨੀ-500 ਗ੍ਰਾਮ ਪੀਸੀ ਹੋਈ, ਪਾਣੀ- 500 ਗ੍ਰਾਮ, ਇਲਾਇਚੀ ਪਾਊਡਰ- 1 ਚਮਚਾ, ਮੈਦਾ- 200 ਗ੍ਰਾਮ, ਚਨੇ ਦੀ ਦਾਲ ਦਾ ਪਾਊਡਰ- 50 ਗ੍ਰਾਮ, ਸੂਜੀ- 25 ਗ੍ਰਾਮ, ਬੇਕਿੰਗ ਸੋਡਾ- 1 ਚਮਚਾ, ਦਹੀਂ- 50 ਗ੍ਰਾਮ, ਪਾਣੀ- 300 ਮਿ. ਲੀ
ਇਹ ਵੀ ਪੜ੍ਹੋ: Mai Bhago Armed Forces: ਪੰਜਾਬ ਦੀਆਂ ਧੀਆਂ ਨੇ ਛੂਹੀਆਂ ਬੁਲੰਦੀਆਂ, ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਬਣੀਆਂ ਅਫ਼ਸਰ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ 500 ਗ੍ਰਾਮ ਪੀਸੀ ਹੋਈ ਚੀਨੀ ਅਤੇ 500 ਗ੍ਰਾਮ ਪਾਣੀ ਪਾ ਕੇ ਇਸ ਨੂੰ ਉਬਲਣ ਲਈ ਰੱਖ ਦਿਉ। ਫਿਰ ਇਸ ਵਿਚ ਇਕ ਚਮਚਾ ਇਲਾਇਚੀ ਪਾਊਡਰ ਪਾਉ ਅਤੇ ਮਿਕਸ ਕਰ ਕੇ ਗੈਸ ਤੋਂ ਉਤਾਰ ਲਉ। ਫਿਰ ਇਕ ਭਾਂਡੇ ਵਿਚ ਮੈਦਾ, ਛੋਲਿਆਂ ਦੀ ਦਾਲ ਦਾ ਆਟਾ, ਸੂਜੀ, ਬੇਕਿੰਗ ਪਾਊਡਰ ਚੰਗੀ ਤਰ੍ਹਾਂ ਮਿਕਸ ਕਰ ਕੇ ਇਸ ਵਿਚ ਦਹੀਂ ਅਤੇ ਪਾਣੀ ਮਿਲਾ ਕੇ ਇਕ ਘੋਲ ਤਿਆਰ ਕਰ ਲਉ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤਿਆਰ ਘੋਲ ਨੂੰ 24 ਘੰਟਿਆਂ ਲਈ ਰੱਖ ਦਿਉ। ਇਕ ਕਾਟਨ ਦਾ ਕਪੜਾ ਲਉ ਅਤੇ ਇਸ ਤਿਆਰ ਮਿਸ਼ਰਣ ਨੂੰ ਇਸ ਵਿਚ ਪਾਉ। ਫਿਰ ਇਕ ਫ਼ਰਾਈਪੈਨ ਵਿਚ ਰਿਫ਼ਾਈਂਡ ਤੇਲ ਗਰਮ ਕਰੋ ਅਤੇ ਘੋਲ ਨੂੰ ਕਪੜੇ ਵਿਚ ਬੰਨ੍ਹ ਕੇ ਤੇਲ ਵਿਚ ਗੋਲ-ਗੋਲ ਘੁਮਾਉਂਦੇ ਜਾਉ। ਤਲਣ ਤੋਂ ਬਾਅਦ ਇਸ ਨੂੰ ਪਹਿਲਾਂ ਤੋਂ ਤਿਆਰ ਚਾਸ਼ਨੀ ਵਿਚ ਪਾਉ। ਤੁਹਾਡੀਆਂ ਜਲੇਬੀਆਂ ਬਣ ਕੇ ਤਿਆਰ ਹਨ। ਉਹ ਇਨ੍ਹਾਂ ਨੂੰ ਮਜ਼ੇ ਨਾਲ ਪਲੇਟ ਵਿਚ ਪਾ ਕੇ ਖਾਉ।
(For more Punjabi news apart from Make jalebis in your home kitchen, stay tuned to Rozana Spokesman)