
ਸੱਭ ਤੋਂ ਪਹਿਲਾਂ ਚੌਲਾਂ ਨੂੰ ਧੋ ਕੇ 1 ਘੰਟੇ ਤਕ ਭਿਉਂ ਕੇ ਰੱਖੋ।
Sugarcane Juice Pudding Recipe: ਸਮੱਗਰੀ : ਗੰਨੇ ਦਾ ਰਸ-1 ਲੀਟਰ, ਇਲਾਇਚੀ ਪਾਊਡਰ-1/2 ਛੋਟਾ ਚਮਚਾ, ਬਾਸਮਤੀ ਚੌਲ-1/2 ਕੱਪ, ਡਰਾਈ ਫ਼ਰੂਟਜ਼- 2 ਵੱਡੇ ਚਮਚੇ (ਬਾਰੀਕ ਕੱਟੇ ਹੋਏ)
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਚੌਲਾਂ ਨੂੰ ਧੋ ਕੇ 1 ਘੰਟੇ ਤਕ ਭਿਉਂ ਕੇ ਰੱਖੋ। ਹੁਣ ਇਕ ਫ਼ਰਾਈਪੈਨ ’ਚ ਗੰਨੇ ਦਾ ਰਸ ਉਬਾਲੋ। ਫਿਰ ਇਸ ’ਚ ਚੌਲ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਘੱਟ ਸੇਕ ’ਤੇ ਪਕਾਉ। ਹੁਣ ਇਸ ’ਚ ਡਰਾਈ ਫ਼ਰੂਟਜ਼, ਇਲਾਇਚੀ ਪਾਊਡਰ ਪਾ ਦਿਉ। ਖੀਰ ਨੂੰ ਗਾੜ੍ਹਾ ਹੋਣ ’ਤੇ ਇਸ ਨੂੰ ਗੈਸ ਤੋਂ ਉਤਾਰ ਲਉ। ਇਸ ਨੂੰ ਖਾਣ ਲਈ ਕੌਲੀ ’ਚ ਪਾ ਲਉ। ਤੁਹਾਡੀ ਗੰਨੇ ਦੀ ਰਸ ਨਾਲ ਬਣੀ ਖੀਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਖਵਾਉ।