ਬੱਚਿਆਂ ਨੂੰ ਘਰੇ ਬਣਾ ਕੇ ਖਵਾਉ ਮੈਕਰੋਨੀ

By : KOMALJEET

Published : Jun 17, 2023, 12:31 pm IST
Updated : Jun 17, 2023, 12:31 pm IST
SHARE ARTICLE
representational
representational

ਆਓ ਜਾਣੀਏ ਬਣਾਉਣ ਦੀ ਵਿਧੀ

ਸਮੱਗਰੀ: ਪਾਣੀ, ਨਮਕ- 2 ਚਮਚ, ਮੈਕਰੋਨੀ- 2 ਕੱਪ, ਤੇਲ-1 ਚਮਚ, ਬਟਰ-50 ਗ੍ਰਾਮ, ਜ਼ੀਰਾ-1 ਚਮਚ, ਪਿਆਜ਼-200 ਗ੍ਰਾਮ, ਲੱਸਣ-1 ਚਮਚ, ਅਦਰਕ -1 ਚਮਚ, ਹਰੀ ਮਿਰਚ-1 ਚਮਚ, ਟਮਾਟਰ -150 ਗ੍ਰਾਮ, ਹਲਦੀ-1 ਚਮਚ, ਲਾਲ ਮਿਰਚ-1/2 ਚਮਚ, ਲਾਲ ਮਿਰਚ ਪਾਊਡਰ-1/2 ਚਮਚ, ਮਟਰ-60 ਗ੍ਰਾਮ, ਸ਼ਿਮਲਾ ਮਿਰਚ -60 ਗ੍ਰਾਮ, ਪਾਣੀ-100 ਮਿ.ਲੀ., ਸਵਾਦ ਅਨੁਸਾਰ ਨਮਕ, ਟਮਾਟਰ ਸੌਸ-2 ਚਮਚ
 

ਵਿਧੀ: ਇਕ ਬਰਤਨ ਵਿਚ ਪਾਣੀ ਲਉ। ਇਸ ਵਿਚ ਨਮਕ ਪਾਉ ਅਤੇ ਇਸ ਨੂੰ ਉਬਲਣ ਦਿਉ। ਹੁਣ ਇਸ ਵਿਚ ਮੈਕਰੋਨੀ ਪਾਉ ਅਤੇ ਨਰਮ ਹੋਣ ਤਕ ਪਕਾਉ। ਮੈਕਰੋਨੀ ਨੂੰ ਛਾਣ ਲਉ ਅਤੇ ਇਸ ਨੂੰ ਇਕ ਪਾਸੇ ਰੱਖੋ। ਮੈਕਰੋਨੀ ਨੂੰ ਚਿਪਕਣ ਤੋਂ ਬਚਾਉਣ ਲਈ ਇਸ ’ਤੇ ਤੇਲ ਛਿੜਕੋ। ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ। ਇਸ ਵਿਚ ਪਿਆਜ਼, ਅਦਰਕ, ਲੱਸਣ ਅਤੇ ਹਰੀ ਮਿਰਚ ਪਾਉ।

ਇਸ ਵਿਚ ਟਮਾਟਰ ਪਾਉ ਅਤੇ ਰਲਾਉ। ਹੁਣ ਇਸ ਵਿਚ ਨਮਕ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਸ਼ਿਮਲਾ ਮਿਰਚ ਪਾਉ। ਸਬਜ਼ੀਆਂ ਨੂੰ ਪਕਾਉਣ ਲਈ ਪਾਣੀ ਪਾਉ। ਟਮਾਟਰ ਦੀ ਚਟਣੀ ਅਤੇ ਓਰੇਗੈਨੋ ਪਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿਚ ਉਬਾਲੀ ਹੋਈ ਮੈਕਰੋਨੀ ਪਾਉ ਅਤੇ ਇਸ ਨੂੰ ਪਕਾਉ। ਤੁਹਾਡੀ ਮਸਾਲੇਦਾਰ ਮੈਕਰੋਨੀ ਬਣ ਕੇ ਤਿਆਰ ਹੈ, ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement