
ਮਸਾਲੇਦਾਰ ਪਿਆਜ਼ ਖਾਣ ਵਿੱਚ ਹੋਵੇਗਾ ਬਹੁਤ ਟੇਸਟੀ
ਸਮੱਗਰੀ : ਪਿਆਜ਼ ਅੱਧਾ ਕਿਲੋ, ਸਰ੍ਹੋਂ ਦਾ ਤੇਲ 50 ਗਰਾਮ, ਧਨੀਆ 2 ਚੱਮਚ, ਅਮਚੂਰ ਇਕ ਚੱਮਚ, ਲਾਲ ਮਿਰਚ ਇਕ ਚੱਮਚ, ਹਲਦੀ ਇਕ ਚੱਮਚ, ਸੌਂਫ਼ 2 ਚੱਮਚ, ਲੂਣ ਸੁਆਦ ਅਨੁਸਾਰ।
ਇੰਜ ਬਣਾਉ : ਪਹਿਲਾਂ ਪਿਆਜ਼ ਨੂੰ ਛਿਲ ਕੇ ਚਾਰ ਹਿੱਸਿਆਂ ’ਚ ਕੱਟ ਲਉ, ਪਰ ਪਿਆਜ਼ ਦੇ ਚਾਰੋ ਹਿੱਸੇ ਆਪਸ ਵਿਚ ਜੁੜੇ ਰਹਿਣ। ਕਿਸੇ ਖੁੱਲੇ੍ਹ ਭਾਂਡੇ ਵਿਚ ਹਲਦੀ, ਲੂਣ, ਮਿਰਚ, ਸੌਂਫ਼ ਅਤੇ ਅਮਚੂਰ ਸਾਰੇ ਮਸਾਲਿਆਂ ’ਚ ਚੰਗੀ ਤਰ੍ਹਾਂ ਮਿਲਾਉ। ਹੁਣ ਇਹ ਸਾਰਾ ਮਸਾਲਾ ਪਿਆਜ਼ ’ਚ ਭਰ ਲਉ। ਮਸਾਲਾ ਭਰਨ ਤੋਂ ਬਾਅਦ ਪਿਆਜ਼ ਨੂੰ ਧਾਗੇ ਨਾਲ ਬੰਨ੍ਹ ਲਉ। ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਪਿਆਜ਼ ਪਾ ਦਿਉ। ਮੱਠੇ ਸੇਕ ’ਤੇ ਇਸ ਨੂੰ ਪਕਾਉਣਾ ਸ਼ੁਰੂ ਕਰੋ। ਜਦ ਪਿਆਜ਼ਾਂ ਦਾ ਰੰਗ ਲਾਲ ਹੋ ਜਾਵੇ ਤਾਂ ਇਸ ਨੂੰ ਹੇਠਾਂ ਉਤਾਰ ਲਉ। ਹੁਣ ਇਸ ’ਤੇ ਹਰਾ ਧਨੀਆ ਪਾ ਦਿਉ।