
ਆਉ ਜਾਣਦੇ ਹਾਂ ਕਿ ਘਰ 'ਚ ਕਿਵੇਂ ਬਣਾਈਏ ਰਸਗੁੱਲੇ
Rasgulla Recipe: ਸਮੱਗਰੀ : ਬਰੀਕ ਖੰਡ 2 ਕਿਲੋ, ਘਿਉ 2 ਚਮਚ, ਮੈਦਾ 4 ਛੋਟੇ ਚੱਮਚ, ਪਨੀਰ 3 ਕਿੱਲੋ, ਸੂਜੀ 4 ਛੋਟੇ ਚੱਮਚ, ਪੀਸੀ ਹੋਈ ਇਲਾਇਚੀ ਇਕ ਛੋਟਾ ਚੱਮਚ, ਅਰਕ ਗੁਲਾਬ ਦੀਆਂ ਕੁੱਝ ਬੂੰਦਾਂ।
ਇੰਜ ਬਣਾਉ : ਸੱਭ ਤੋਂ ਪਹਿਲਾਂ ਖੰਡ ਅਤੇ ਪਾਣੀ ਨੂੰ ਮਿਲਾ ਕੇ ਇਕ ਵੱਡੀ ਕੜਾਹੀ ਵਿਚ ਚਾਸ਼ਨੀ ਬਣਾ ਲਉ। 25-30 ਮਿੰਟ ਤਕ ਇਸ ਚਾਸ਼ਨੀ ਨੂੰ ਅੱਗ ’ਤੇ ਪਕਾਉ। ਜਦੋਂ ਇਹ ਗਾੜ੍ਹੀ ਹੋ ਜਾਵੇ ਤਾਂ ਇਸ ਨੂੰ ਥੱਲੇ ਲਾਹ ਕੇ ਰੱਖ ਲਉ। ਇਕ ਡਿਸ਼ ਵਿਚ ਪਨੀਰ, ਘਿਉ, ਸੂਜੀ, ਪੀਸੀ ਇਲਾਇਚੀ, ਮੈਦਾ ਮਿਲਾ ਕੇ ਹੱਥਾਂ ਨਾਲ ਮੁਲਾਇਮ ਕਰੋ। ਹੁਣ ਇਸ ਮਿਸ਼ਰਣ ’ਚੋਂ ਡੇਢ ਇੰਚ ਬੇਸ ਦੇ ਗੋਲੇ ਬਣਾ ਲਉ। ਅਜਿਹਾ ਕਰਨ ਨਾਲ ਗੋਲੇ ਸਪੰਜ ਵਾਂਗ ਨਰਮ ਹੋ ਜਾਣਗੇ। ਅੱਗ ਤੋਂ ਲਾਹ ਕੇ 10 ਮਿੰਟ ਬਾਅਦ ਗੁਲਾਬ ਦਾ ਅਰਕ ਪਾ ਕੇ ਠੰਢਾ ਕਰੋ। ਤੁਹਾਡੇ ਪਸੰਦੀਦਾ ਰਸਗੁੱਲੇ ਤਿਆਰ ਹਨ।