Health News: ਗਰਮੀਆਂ ਵਿਚ ਸਲਾਦ ਸਿਹਤ ਲਈ ਹੈ ਬਹੁਤ ਲਾਭਕਾਰੀ

By : GAGANDEEP

Published : Apr 19, 2024, 12:44 pm IST
Updated : Apr 19, 2024, 12:44 pm IST
SHARE ARTICLE
Salad in summer is very beneficial for health
Salad in summer is very beneficial for health

Health News : ਸਲਾਦ ਦਿਨ ਭਰ ਊਰਜਾ ਪ੍ਰਦਾਨ ਕਰਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ ਨਾਲ ਹੀ ਇਸ ਨਾਲ ਚਮੜੀ ਵਿਚ ਨਮੀ ਕਾਇਮ ਰਹਿੰਦੀ ਹੈ।

Salad in summer is very beneficial for health news in punjabi : ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਇਸ ਮੌਸਮ ਵਿਚ ਕੁੱਝ ਨਾ ਕੁੱਝ ਖਾਂਦੇ ਰਹਿਣਾ ਚਾਹੀਦਾ ਹੈ। ਗਰਮੀਆਂ ਵਿਚ ਸਲਾਦ ਸਿਹਤ ਲਈ ਲਾਭਕਾਰੀ ਹੈ, ਪਰ ਇਹ ਸਾਡੀ ਖ਼ੁਰਾਕ ਦਾ ਵੀ ਇਕ ਮਹੱਤਵਪੂਰਣ ਹਿੱਸਾ ਹੈ ਜਿਸ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ। ਜਦੋਂ ਗਰਮੀਆਂ ਦੇ ਮੌਸਮ ਦੀ ਗੱਲ ਆਉਂਦੀ ਹੈ ਤਾਂ ਇਸ ਮੌਸਮ ਵਿਚ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਤੁਸੀਂ ਅਪਣੇ ਆਪ ਨੂੰ ਹਾਈਡਰੇਟ ਕਰ ਸਕਦੇ ਹੋ।

ਇਹ ਵੀ ਪੜ੍ਹੋ: Jalandhar News: ਜੀਐਸਟੀ ਵਿਭਾਗ ਦੇ ਮੋਬਾਈਲ ਵਿੰਗ ਵਲੋਂ 3 ਕਰੋੜ ਤੋਂ ਵੱਧ ਦਾ ਸੋਨਾ ਬਰਾਮਦ, ਸੁਨਿਆਰਾ ਨਹੀਂ ਦਿਖਾ ਸਕਿਆ ਬਿੱਲ

ਇਹ ਕਈ ਕਿਸਮਾਂ ਦੀਆਂ ਸਰੀਰਕ ਸਮੱਸਿਆਵਾਂ ਜਿਵੇਂ ਕਬਜ਼, ਗੈਸ, ਐਸਿਡਿਟੀ, ਪੇਟ ਵਿਚ ਦਰਦ, ਉਲਟੀਆਂ ਅਤੇ ਦਸਤ ਆਦਿ ਤੋਂ ਵੀ ਬਚਾਅ ਕਰਦਾ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਰੋਜ਼ਾਨਾ ਦੀ ਖ਼ੁਰਾਕ ਵਿਚ ਸਲਾਦ ਸ਼ਾਮਲ ਕਰਨਾ ਚਾਹੀਦਾ ਹੈ। ਸਲਾਦ ਵਿਚ ਮੌਜੂਦ ਫ਼ਾਈਬਰ ਭਾਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੁੰਦਾ ਹੈ।

ਇਸ ਲਈ ਗਰਮੀਆਂ ਵਿਚ ਤੁਸੀਂ ਫਲ, ਸਬਜ਼ੀਆਂ ਦਾ ਸਲਾਦ, ਮਿਕਸ ਸਲਾਦ ਆਦਿ ਦਾ ਸਵਾਦ ਲੈ ਕੇ ਅਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਸਲਾਦ ਪਾਣੀ ਦੀ ਘਾਟ ਨੂੰ ਦੂਰ ਕਰਦਾ ਹੈ। ਗਰਮੀਆਂ ਦੇ ਮੌਸਮ ਵਿਚ ਸਲਾਦ ਦੀ ਵਰਤੋਂ ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।

ਇਹ ਵੀ ਪੜ੍ਹੋ:Dilroz Murder Case: ਦਿਲਰੋਜ਼ ਮਾਮਲਾ: ਫਾਂਸੀ ਦੀ ਸਜ਼ਾ ਮਿਲਣ ਤੋਂ ਬਾਅਦ ਜੱਜ ਅੱਗੇ ਰੋਈ ਕਾਤਲ, ''ਕਹਿੰਦੀ ਮੁਆਫ ਕਰਦੋ ਮੇਰੇ ਵੀ ਬੱਚੇ ਹਨ'

ਇਸ ਮੌਸਮ ਵਿਚ ਡੀਹਾਈਡਰੇਸ਼ਨ ਤੋਂ ਬਚਣ ਲਈ ਕਾਫ਼ੀ ਸਲਾਦ ਖਾਉ। ਇਹ ਤੁਹਾਨੂੰ ਦਿਨ ਭਰ ਊਰਜਾ ਪ੍ਰਦਾਨ ਕਰਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ ਨਾਲ ਹੀ ਇਸ ਨਾਲ ਚਮੜੀ ਵਿਚ ਨਮੀ ਕਾਇਮ ਰਹਿੰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਲਾਦ ਤੁਹਾਡੇ ਖ਼ੂਨ ਦੇ ਗੇੜ ਨੂੰ ਸੰਤੁਲਿਤ ਰੱਖਣ ਵਿਚ ਵੀ ਮਦਦ ਕਰ ਸਕਦਾ ਹੈ। ਇਸ ਨਾਲ ਹੀ ਨੁਕਸਾਨਦੇਹ ਪਦਾਰਥ ਵੀ ਇਸ ਦੀ ਮਦਦ ਨਾਲ ਸਰੀਰ ਵਿਚੋਂ ਬਾਹਰ ਆ ਜਾਂਦੇ ਹਨ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਲਾਦ ਬਿਹਤਰ ਹੈ। ਕੋਰਨ ਅਤੇ ਐਵੋਕਾਡੋ ਸਲਾਦ ਪਾਚਨ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਅਜਿਹੇ ਵਿਚ ਤੁਸੀਂ ਮੱਕੀ ਅਤੇ ਐਵੋਕਾਡੋ ਨਾਲ ਅਪਣੇ ਪਾਚਨ ਨੂੰ ਤੰਦਰੁਸਤ ਰੱਖਣ ਲਈ ਸਲਾਦ ਤਿਆਰ ਕਰ ਸਕਦੇ ਹੋ। 

(For more Punjabi news apart from Salad in summer is very beneficial for health news in punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement