
ਛੋਲਿਆਂ ਦਾ ਸਲਾਦ ਬਣਾਉਣ ਦੀ ਰੈਸਿਪੀ
ਸਮੱਗਰੀ: ਇਕ ਕੱਪ ਛੋਲੇ, ਅੱਧਾ ਕੱਪ ਅਨਾਨਾਸ, ਪਿਆਜ਼ ਤੇ ਟਮਾਟਰ, 2 ਚਮਚ ਉਬਲੇ ਮੱਕੀ ਦੇ ਦਾਣੇ, 3-4 ਅਖ਼ਰੋਟ, ਕਾਲਾ ਨਮਕ ਤੇ ਕਾਲੀ ਮਿਰਚ, ਨਿੰਬੂ ਦਾ ਰਸ, ਇਕ ਚਮਚ ਸ਼ਹਿਦ
ਬਣਾਉਣ ਦੀ ਵਿਧੀ: ਛੋਲਿਆਂ ਦਾ ਸਲਾਦ ਬਣਾਉਣ ਤੋਂ ਪਹਿਲਾਂ ਛੋਲਿਆਂ ਨੂੰ ਧੋ ਕੇ ਸਾਦੇ ਪਾਣੀ ਵਿਚ ਭਿਉਣਾ ਲਾਜ਼ਮੀ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਰਾਤ ਭਰ ਲਈ ਭਿਉਂ ਕੇ ਰੱਖੋ। ਸਵੇਰੇ ਖਾਣਾ ਬਣਾਉਣ ਵੇਲੇ ਪ੍ਰੈਸ਼ਰ ਕੂਕਰ ਵਿਚ ਪਾਣੀ ਦੇ ਨਮਕ ਵਿਚ ਇਨ੍ਹਾਂ ਨੂੰ ਉਬਾਲ ਲਵੋ। ਉਬਲੇ ਹੋਏ ਛੋਲੇ ਇਕ ਖੁੱਲ੍ਹੇ ਕਟੋਰੇ ਵਿਚ ਕੱਢੋ ਤੇ ਠੰਢੇ ਹੋਣ ਲਈ ਫ਼ਰਿਜ ਵਿਚ ਰੱਖੋ। ਇੰਨੇ ਸਮੇਂ ਵਿਚ ਸਲਾਦ ਦੀ ਦੂਜੀ ਸਮੱਗਰੀ ਤਿਆਰ ਕਰੋ। ਇਕ ਕਟੋਰੇ ਵਿਚ ਅਨਾਨਾਸ, ਪਿਆਜ਼, ਟਮਾਟਰ, ਉਬਲੇ ਮੱਕੀ ਦੇ ਦਾਣੇ, ਅਖ਼ਰੋਟ, ਕਿਸ਼ਮਿਸ਼ ਆਦਿ ਪਾਉ ਤੇ ਫ਼ਰਿਜ ਵਿਚ ਰੱਖੋ। ਹੁਣ ਜਦ ਅੱਧਾ ਘੰਟਾ ਬੀਤ ਜਾਵੇ ਤਾਂ ਦੋਹਾਂ ਕਟੋਰਿਆਂ ਦੀ ਸਮੱਗਰੀ ਆਪਸ ਵਿਚ ਚੰਗੀ ਤਰ੍ਹਾਂ ਮਿਲਾ ਲਵੋ। ਇਸ ਵਿਚ ਇਕ ਚਮਚ ਮੀਉਨੀਜ਼, ਸ਼ਹਿਦ, ਨਿੰਬੂ ਤੇ ਕਾਲਾ ਨਮਕ ਸ਼ਾਮਲ ਕਰੋ। ਤੁਹਾਡਾ ਛੋਲਿਆਂ ਦਾ ਸਲਾਦ ਬਣ ਕੇ ਤਿਆਰ ਹੈ। ਤੁਸੀਂ ਇਸ ਵਿਚ ਪਨੀਰ ਵੀ ਪਾ ਸਕਦੇ ਹੋ।