
ਜਾਣੋ ਬਣਾਉਣ ਦੀ ਪੂਰੀ ਵਿਧੀ
ਸਮੱਗਰੀ: ਦੋ ਬਰੈੱਡ ਦੇ ਟੁਕੜੇ, 1 ਚਮਚ ਚੀਨੀ ਅਤੇ ਚਾਰ ਚਮਚੇ ਕਰੀਮ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾ ਕੰਮ ਬਰੈੱਡ ਦੇ ਟੁਕੜਿਆਂ ਨੂੰ ਟੋਸਟ ਕਰਨ ਦਾ ਹੈ। ਇਸ ਲਈ ਤੁਸੀਂ ਟੋਸਟਰ ਦੀ ਵਰਤੋਂ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਟੋਸਟਰ ਨਹੀਂ ਹੈ ਤਾਂ ਤੁਸੀਂ ਗੈਸ ਉਪਰ ਵਰਤੇ ਜਾਣ ਵਾਲੇ ਗਰਿਲ ਫ਼ਰਾਈਪੈਨ ਨੂੰ ਵੀ ਵਰਤ ਸਕਦੇ ਹੋ। ਇਨ੍ਹਾਂ ਦੋਹਾਂ ਵਿਚੋਂ ਕਿਸੇ ਦੀ ਵੀ ਮਦਦ ਨਾਲ ਬਰੈੱਡਾਂ ਨੂੰ ਸੁਨਹਿਰੀ ਹੋਣ ਤਕ ਟੋਸਟ ਕਰ ਲਵੋ।
ਟੋਸਟ ਬਣਾਉਣ ਤੋਂ ਬਾਅਦ ਬਰੈੱਡਾਂ ਉਪਰ ਚਮਚ ਦੀ ਮਦਦ ਨਾਲ ਕਰੀਮ ਲਗਾਉ ਤੇ ਸਾਰੇ ਬਰੈੱਡ ਉਪਰ ਚੰਗੀ ਤਰ੍ਹਾਂ ਫੈਲਾ ਲਵੋ। ਇਸ ਤੋਂ ਬਾਅਦ ਮਿੱਠੇ ਲਈ ਉਪਰ ਚੀਨੀ ਪਾ ਦਿਉ ਅਤੇ ਤੁਹਾਡੇ ਖਾਣ ਲਈ ਕਰੰਚੀ ਬਰੈੱਡ ਟੋਸਟ ਤਿਆਰ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਇਨ੍ਹਾਂ ਟੋਸਟਾਂ ਨੂੰ ਹੋਰ ਸਵਾਦਿਸ਼ਟ ਤੇ ਮਜ਼ੇਦਾਰ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਵਿਚ ਮਲਾਈ ਦੇ ਨਾਲ-ਨਾਲ ਸੁੱਕੇ ਮੇਵੇ ਜਿਵੇਂ ਭਿੱਜੇ ਹੋਏ ਬਦਾਮ ਦੇ ਟੁਕੜੇ, ਕਿਸ਼ਮਿਸ਼, ਕਾਜੂ ਜਾਂ ਸੁੱਕੀ ਚੈਰੀ ਵੀ ਵਰਤ ਸਕਦੇ ਹੋ।