
ਭਿੰਡੀ ਨਾ ਸਿਰਫ ਖਾਣ ਵਿਚ ਸੁਆਦੀ ਹੈ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਤੁਸੀਂ ਭਿੰਡੀ ਮਸਾਲਾ ਲੰਚ ਜਾਂ ਡਿਨਰ ਵਿਚ ਵੀ ਟਰਾਈ ਕਰ ਸਕਦੇ ਹੋ।
ਚੰਡੀਗੜ੍ਹ: ਭਿੰਡੀ ਨਾ ਸਿਰਫ ਖਾਣ ਵਿਚ ਸੁਆਦੀ ਹੈ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਤੁਸੀਂ ਭਿੰਡੀ ਮਸਾਲਾ ਲੰਚ ਜਾਂ ਡਿਨਰ ਵਿਚ ਵੀ ਟਰਾਈ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਆਸਾਨ ਰੈਸਿਪੀ:
Bhindi Masala
ਸਮੱਗਰੀ
- ਤੇਲ- 60 ਮਿ.ਲੀ.
- ਜੀਰਾ - 1 ਚੱਮਚ
- ਪਿਆਜ਼- 350 ਗ੍ਰਾਮ
- ਅਦਰਕ ਲਸਣ ਦਾ ਪੇਸਟ- 15 ਗ੍ਰਾਮ
- ਹਰੀ ਮਿਰਚ- 2 ਚੱਮਚ
- ਹਲਦੀ- 1 / 2 ਚੱਮਚ
- ਲਾਲ ਮਿਰਚ ਪਾਊਡਰ- 1ਚੱਮਚ
- ਗਰਮ ਮਸਾਲਾ- 1ਚੱਮਚ
- ਧਨੀਆ ਪਾਊਡਰ- 1ਚੱਮਚ
- ਪਾਣੀ- 50 ਮਿ.ਲੀ.
- ਭਿੰਡੀ 500 ਗ੍ਰਾਮ
Bhindi Masala
ਵਿਧੀ:
1. ਇਕ ਭਾਰੀ ਕੜਾਹੀ ਵਿਚ 60 ਮਿ.ਲੀ. ਤੇਲ ਗਰਮ ਕਰੋ ਅਤੇ ਉਸ ਵਿਚ ਜੀਰਾ ਪਾਓ।
2. ਹੁਣ ਇਸ ਵਿਚ ਪਿਆਜ਼ ਪਾਓ ਅਤੇ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ।
3. ਅਦਰਕ ਲਸਣ ਦਾ ਪੇਸਟ, ਹਰੀ ਮਿਰਚ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਧਨੀਆ ਪਾਊਡਰ ਪਾਓ।
4. ਸਾਰੇ ਮਸਾਲੇ ਮਿਲਾਓ ਅਤੇ ਕੁਝ ਸੈਕਿੰਡ ਲਈ ਭੁੰਨੋ।
5.ਹੁਣ ਇਸ ਵਿਚ ਪਾਣੀ ਪਾਓ ਅਤੇ ਇਸ ਮਸਾਲੇ ਨੂੰ ਸੰਘਣਾ ਹੋਣ ਤੱਕ ਪਕਾਓ।
6. ਕੱਟੀ ਹੋਈ ਭਿੰਡੀ ਨੂੰ ਮਸਾਲੇ ਵਿਚ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਢੱਕ ਦਿਓ। ਇਸ ਨੂੰ ਮੀਡੀਅਮ ਗੈਸ 'ਤੇ ਪਕਾਓ ਜਦੋਂ ਤੱਕ ਭਿੰਡੀ ਨਰਮ ਨਾ ਹੋ ਜਾਵੇ।
7. ਮਸਾਲੇਦਾਰ ਭਿੰਡੀ ਤਿਆਰ ਹੈ। ਹੁਣ ਇਸ ਨੂੰ ਚਪਾਤੀ ਨਾਲ ਸਰਵ ਕਰੋ।