
ਘਰ ਵਿਚ ਬਣਾਉਣੀ ਵੀ ਆਸਾਨ
ਸਮੱਗਰੀ: ਅਰਬੀ ਪੱਤੇ-3, ਮਾਂਹ ਦੀ ਦਾਲ-150 ਗ੍ਰਾਮ, ਦਹੀਂ - 1 ਕੱਪ, ਪਿਆਜ਼-2, ਟਮਾਟਰ-3, ਲੱਸਣ-3-4 ਤੁਰੀਆਂ, ਹਰੀਆਂ ਮਿਰਚਾਂ ਕੱਟੀਆਂ ਹੋਈਆਂ - 2-3, ਕੜ੍ਹੀ ਪੱਤਾ - 8-10, ਲਾਲ ਮਿਰਚ ਪਾਊਡਰ - 1 ਚਮਚ, ਧਨੀਆ ਪਾਊਡਰ - 1 ਚਮਚ, ਹਲਦੀ - 1/2 ਚਮਚ, ਗਰਮ ਮਸਾਲਾ - 1/2 ਚਮਚ, ਹਰਾ ਧਨੀਆ ਕਟਿਆ ਹੋਇਆ - 3 ਚਮਚ।
Make Arabica leaf vegetable in your home kitchen
ਬਣਾਉਣ ਦਾ ਤਰੀਕਾ: ਅਰਬੀ ਪੱਤੇ ਦੀ ਸਬਜ਼ੀ ਬਣਾਉਣ ਲਈ ਸੱਭ ਤੋਂ ਪਹਿਲਾਂ ਅਰਬੀ ਦੇ ਪੱਤੇ ਲਉ ਅਤੇ ਉਨ੍ਹਾਂ ਨੂੰ ਧੋ ਕੇ ਸਾਫ਼ ਕਰੋ। ਹੁਣ ਅਰਬੀ ਦੇ ਪੱਤਿਆਂ ਨੂੰ ਸੁੱਕੇ ਕਪੜੇ ਨਾਲ ਪੂੰਝ ਲਉ। ਮਾਂਹ ਦੀ ਦਾਲ ਨੂੰ ਕੁੱਝ ਦੇਰ ਪਾਣੀ ’ਚ ਭਿਉਂ ਕੇ ਰੱਖੋ ਅਤੇ ਫਿਰ ਮਿਕਸਰ ਦੀ ਮਦਦ ਨਾਲ ਪੀਸ ਲਉ। ਹੁਣ ਅਰਬੀ ਦੇ ਪੱਤੇ ਲੈ ਕੇ ਉਨ੍ਹਾਂ ਨੂੰ ਸਮਤਲ ਥਾਂ ’ਤੇ ਰੱਖੋ ਅਤੇ ਇਸ ਵਿਚ ਪੀਸੀ ਹੋਈ ਮਾਂਹ ਦੀ ਦਾਲ ਨੂੰ ਪੱਤੇ ਦੇ ਉਲਟ ਪਾਸੇ ਫੈਲਾਉ। ਹੁਣ ਦਾਲ ਵਾਲੇ ਪੱਤਿਆਂ ਨੂੰ ਲਪੇਟ ਲਉ। ਇਸ ਤੋਂ ਬਾਅਦ ਇਕ ਵੱਡੇ ਭਾਂਡੇ ਵਿਚ ਲੋੜ ਅਨੁਸਾਰ ਪਾਣੀ ਭਰ ਕੇ ਗੈਸ ’ਤੇ ਗਰਮ ਕਰਨ ਲਈ ਰੱਖੋ।
Make Arabica leaf vegetable in your home kitchen
ਪੱਤੇ ਅਤੇ ਦਾਲ ਪੂਰੀ ਤਰ੍ਹਾਂ ਪੱਕ ਜਾਣ ਤਕ ਪੱਤਿਆਂ ਨੂੰ ਉਬਾਲਿਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਪੱਤਿਆਂ ਨੂੰ ਕੱਢ ਲਉ ਅਤੇ ਉਨ੍ਹਾਂ ਦੇ ਟੁਕੜੇ ਕਰ ਲਉ। ਇਸ ਦੌਰਾਨ ਪਿਆਜ਼, ਟਮਾਟਰ ਅਤੇ ਲੱਸਣ ਦੇ ਬਾਰੀਕ ਟੁਕੜੇ ਲਉ। ਹੁਣ ਇਕ ਫ਼ਰਾਈਪੈਨ ਵਿਚ ਤੇਲ ਪਾ ਕੇ ਘੱਟ ਸੇਕ ’ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਅਰਬੀ ਦੇ ਪੱਤਿਆਂ ਦੇ ਟੁਕੜੇ ਪਾ ਕੇ ਭੁੰਨ ਲਉ। ਜਦੋਂ ਟੁਕੜੇ ਚੰਗੀ ਤਰ੍ਹਾਂ ਤਲੇ ਜਾਣ ਤਾਂ ਉਨ੍ਹਾਂ ਨੂੰ ਕਟੋਰੇ ਵਿਚ ਕੱਢ ਲਉ।
Make Arabica leaf vegetable in your home kitchen
ਹੁਣ ਇਕ ਹੋਰ ਫ਼ਰਾਈਪੈਨ ਵਿਚ ਥੋੜ੍ਹਾ ਜਿਹਾ ਤੇਲ ਪਾਉ ਅਤੇ ਇਸ ਵਿਚ ਪਿਆਜ਼, ਲੱਸਣ, ਹਰੀ ਮਿਰਚ ਅਤੇ ਕੜੀ ਪੱਤਾ ਪਾ ਕੇ ਭੁੰਨ ਲਉ। ਜਦੋਂ ਪਿਆਜ਼ ਨਰਮ ਹੋ ਜਾਵੇ ਤਾਂ ਇਸ ਵਿਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਹਲਦੀ ਪਾ ਕੇ ਮਿਕਸ ਕਰ ਲਉ। ਹੁਣ ਦਹੀਂ ਵਿਚ ਪਾਣੀ ਪਾ ਕੇ ਤੇ ਰਿੜਕ ਕੇ ਉਸ ਨੂੰ ਪਤਲਾ ਕਰ ਲਉ। ਦਹੀਂ ਨੂੰ ਇਕ ਫ਼ਰਾਈਪੈਨ ਵਿਚ ਪਾਉ ਅਤੇ ਇਸ ਨੂੰ ਉਬਲਣ ਤਕ ਪਕਣ ਦਿਉ। ਇਸ ਤੋਂ ਬਾਅਦ ਇਸ ਵਿਚ ਤਲੇ ਹੋਏ ਅਰਬੀ ਦੇ ਪੱਤਿਆਂ ਦੇ ਟੁਕੜੇ ਪਾ ਦਿਉ। ਹੁਣ ਢੱਕ ਕੇ ਸਬਜ਼ੀ ਨੂੰ 5-7 ਮਿੰਟ ਤਕ ਪੱਕਣ ਦਿਉ। ਤੁਹਾਡੀ ਸਵਾਦੀ ਅਰਬੀ ਪੱਤਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ।