Capsicum Kofta Recipe: ਸ਼ਿਮਲਾ ਮਿਰਚ ਦੇ ਸੁੱਕੇ ਕੋਫ਼ਤੇ
Published : Feb 21, 2024, 2:10 pm IST
Updated : Feb 21, 2024, 2:10 pm IST
SHARE ARTICLE
Capsicum Kofta Recipe
Capsicum Kofta Recipe

ਕੋਫ਼ਤੇ ਬਣਾਉਣ ਦੀ ਸਾਰੀ ਸਮੱਗਰੀ ਮਿਕਸ ਕਰ ਲਉ। ਫਿਰ ਛੋਟੇ ਛੋਟੇ ਗੋਲੇ ਬਣਾ ਕੇ ਗਰਮ ਤੇਲ ਵਿਚ ਫ਼ਰਾਈ ਕਰ ਲਉ।

Capsicum Kofta Recipe: ਸਮੱਗਰੀ: 3/4 ਕੱਪ ਲਾਲ, ਹਰੀ ਅਤੇ ਪੀਲੀ ਸ਼ਿਮਲਾ ਮਿਰਚ ਮਿਕਸਡ ਕੱਦੂਕਸ ਕੀਤੀ ਹੋਈ, 1/2 ਕੱਪ ਮੋਟਾ ਬੇਸਣ, 50 ਗਰਾਮ ਪਨੀਰ, 2 ਛੋਟੇ ਚਮਚ ਅਦਰਕ ਅਤੇ ਹਰੀ ਮਿਰਚ ਬਾਰੀਕ ਕੱਟੀ ਹੋਈ, 1/2 ਛੋਟਾ ਚਮਚ ਗਰਮ ਮਸਾਲਾ, ਕੋਫ਼ਤੇ ਤਲਣ ਲਈ ਮਸਟਰਡ ਤੇਲ, ਲੂਣ ਸਵਾਦ ਅਨੁਸਾਰ।

ਮਸਾਲੇ ਦੀ ਸਮੱਗਰੀ: 1/2 ਕੱਪ ਪਿਆਜ਼ ਦਾ ਪੇਸਟ, 1/4 ਕੱਪ ਲੰਬਾਈ ਵਿਚ ਕੱਟੀ ਪਿਆਜ਼, 1 ਛੋਟਾ ਚਮਚ ਅਦਰਕ ਅਤੇ ਲੱਸਣ ਪੇਸਟ, 1/2 ਛੋਟਾ ਚਮਚ ਹਲਦੀ ਪਾਊਡਰ, 2 ਛੋਟੇ ਚਮਚ ਧਨੀਆ ਪਾਊਡਰ, 1/2 ਛੋਟੇ ਚਮਚ ਲਾਲ ਮਿਰਚ ਪਾਊਡਰ, 1/4 ਛੋਟਾ ਚਮਚ ਵੱਡੀ ਇਲਾਚੀ ਦੇ ਦਾਣੇ ਪੀਸੇ ਹੋਏ, 1 ਵੱਡਾ ਚਮਚ ਧਨੀਆ ਪੱਤੀ ਕੱਟੀ ਹੋਈ, 1 ਵੱਡਾ ਚਮਚ ਮਸਟਰਡ ਤੇਲ, ਲੂਣ ਸਵਾਦ ਅਨੁਸਾਰ।

ਢੰਗ: ਕੋਫ਼ਤੇ ਬਣਾਉਣ ਦੀ ਸਾਰੀ ਸਮੱਗਰੀ ਮਿਕਸ ਕਰ ਲਉ। ਫਿਰ ਛੋਟੇ ਛੋਟੇ ਗੋਲੇ ਬਣਾ ਕੇ ਗਰਮ ਤੇਲ ਵਿਚ ਫ਼ਰਾਈ ਕਰ ਲਉ। ਇਕ ਨੌਨ - ਸਟਿਕ ਕੜਾਹੀ ਵਿਚ ਇਕ ਵੱਡਾ ਚਮਚ ਤੇਲ ਗਰਮ ਕਰ ਕੇ ਪਿਆਜ਼ ਨੂੰ ਭੁੰਨੋ। ਫਿਰ ਪਿਆਜ਼ ਦਾ ਪੇਸਟ, ਅਦਰਕ ਲੱਸਣ ਪੇਸਟ ਪਾ ਕੇ ਭੁੰਨੋ। ਇਲਾਚੀ ਪਾਊਡਰ ਨੂੰ ਛੱਡ ਕੇ ਸਾਰੇ ਸੁੱਕੇ ਮਸਾਲੇ ਪਾਉ। ਹੁਣ ਕੋਫ਼ਤੇ ਪਾਉ, ਨਾਲ ਹੀ 2 ਵੱਡੇ ਚਮਚ ਪਾਣੀ ਪਾ ਦਿਉ। ਢੱਕ ਕੇ ਘੱਟ ਸੇਕ ’ਤੇ ਕੋਫ਼ਤੇ ਦੇ ਗਲਣ ਅਤੇ ਪਾਣੀ ਸੁਕਣ ਤਕ ਪਕਾਉ। ਹੁਣ ਇਸ ਨੂੰ ਪਲੇਟ ਵਿਚ ਪਾ ਕੇ ਇਸ ਉਪਰ ਧਨੀਆ ਪਾਉ। ਤੁਹਾਡੇ ਕੋਫ਼ਤੇ ਬਣ ਕੇ ਤਿਆਰ ਹਨ।

(For more Punjabi news apart from Capsicum Kofta Recipe, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement