ਘਰ ਦੀ ਰਸੋਈ ਵਿਚ ਬਣਾਉ ਮੈਗੀ ਸੈਂਡਵਿਚ
Published : Mar 21, 2021, 10:02 am IST
Updated : Mar 21, 2021, 10:02 am IST
SHARE ARTICLE
 sandwiches
sandwiches

ਬੱਚਿਆਂ ਨੂੰ ਆਵੇਗਾ ਪਸੰਦ

ਸਮੱਗਰੀ: ਤੇਲ- ਦੋ ਵੱਡੇ ਚਮਚੇ, ਜ਼ੀਰਾ- ਇਕ ਵੱਡਾ ਚਮਚਾ, ਪਿਆਜ਼-60 ਗ੍ਰਾਮ, ਹਲਦੀ-1/4 ਚਮਚਾ, ਕਾਲੀ ਮਿਰਚ ਪਾਊਡਰ-1/4 ਚਮਚਾ, ਸ਼ਿਮਲਾ ਮਿਰਚ-60 ਗ੍ਰਾਮ, ਗਾਜਰ-60 ਗ੍ਰਾਮ, ਪਾਣੀ ਲੋੜ ਅਨੁਸਾਰ, ਮੈਗੀ ਮਸਾਲਾ-ਦੋ ਵੱਡੇ ਚਮਚ, ਮੈਗੀ-120 ਗ੍ਰਾਮ, ਲੂਣ ਸਵਾਦ ਅਨੁਸਾਰ, ਬਰੈੱਡ ਸਲਾਈਸਿਜ਼, ਕੈਚਅੱਪ ਸਵਾਦ ਅਨੁਸਾਰ, ਤੇਲ।

Sandwich Sandwich

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਫ਼ਰਾਈਪੈਨ ਵਿਚ ਦੋ ਵੱਡੇ ਚਮਚੇ ਤੇਲ ਪਾ ਕੇ ਗਰਮ ਕਰੋ। ਇਸ ਵਿਚ ਵੱਡਾ ਚਮਚਾ ਜ਼ੀਰਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਉ। ਇਸ ਤੋਂ ਬਾਅਦ ਇਸ ਵਿਚ ਪਿਆਜ਼ ਪਾ ਕੇ ਭੁੰਨ ਲਉ। ਬਾਅਦ ਵਿਚ ਹਲਦੀ, ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਉ। ਫਿਰ ਇਸ ਵਿਚ ਸ਼ਿਮਲਾ ਮਿਰਚ, ਗਾਜਰ ਪਾ ਕੇ ਮਿਕਸ ਕਰ ਲਉ। ਇਸ ਨੂੰ 3 ਤੋਂ 5 ਮਿੰਟ ਤਕ ਪਕਾਉ।

SandwichSandwich

ਇਸ ਮਿਸ਼ਰਨ ਵਿਚ ਲੋੜ ਅਨੁਸਾਰ ਪਾਣੀ, ਦੋ ਵੱਡੇ ਚਮਚੇ ਮੈਗੀ ਮਸਾਲਾ ਪਾਉਣ ਦੇ ਬਾਅਦ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਉ। ਉਸ ਵਿਚ ਅੱਧਾ ਚਮਚਾ ਲੂਣ ਮਿਲਾ ਕੇ ਇਕ ਪਾਸੇ ਰੱਖ ਦਿਉ। ਇਕ ਬਰੈੱਡ ਸਲਾਈਸ ਲਉ ਅਤੇ ਉਸ ’ਤੇ ਥੋੜ੍ਹਾ ਕੈਚਅੱਪ ਲਗਾਉ।

SandwichSandwich

ਇਸ ਉਪਰ ਥੋੜ੍ਹੀ ਜਿਹੀ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਫੈਲਾਉ। ਉਸ ਤੋਂ ਬਾਅਦ ਇਸ ’ਤੇ ਕੱਦੂਕਸ ਕੀਤਾ ਹੋਇਆ ਪਨੀਰ ਪਾ ਕੇ ਉਪਰੋਂ ਦੂਜੀ ਬਰੈੱਡ ਸਲਾਈਸ ਲਗਾ ਦਿਉ। ਇਸ ਤੋਂ ਬਾਅਦ ਸੈਂਡਵਿਚ ਨੂੰ ਗਿ੍ਰਲਰ ਵਿਚ ਰੱਖ ਦਿਉ ਅਤੇ ਬਰੱਸ਼ ਦੀ ਮਦਦ ਨਾਲ ਤੇਲ ਲਗਾਉ। ਫਿਰ ਇਸ ਨੂੰ ਸੁਨਿਹਰਾ ਭੂਰਾ ਹੋਣ ਤਕ ਰੋਸਟ ਕਰ ਲਉ। ਇਸ ਨੂੰ ਗਿ੍ਰਲਰ ਵਿਚੋਂ ਕੱਢ ਕੇ ਅੱਧਾ ਕੱਟ ਲਉ। ਤੁਹਾਡਾ ਮੈਗੀ ਸੈਂਡਵਿਚ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਖਵਾਉ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement