
ਸੱਭ ਤੋਂ ਪਹਿਲਾਂ ਬਿਸਕੁਟਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਵਿਚ ਗਰਮ ਕੀਤਾ ਹੋਇਆ ਮੱਖਣ ਪਾਉ।
Mango Cheesecake Recipe: ਸਮੱਗਰੀ: 125 ਗ੍ਰਾਮ ਮੈਰੀ ਗੋਲਡ ਬਿਸਕੁਟ, 75 ਗ੍ਰਾਮ ਮੱਖਣ, 500 ਗ੍ਰਾਮ ਕਰੀਮ ਚੀਜ਼, 100 ਗ੍ਰਾਮ ਪੀਸੀ ਚੀਨੀ, 100 ਗ੍ਰਾਮ ਅੰਡੇ, 5 ਐਮਐਲ ਵਨੀਲਾ ਐਸੇਂਸ, 120 ਗ੍ਰਾਮ ਕੌਰਨਫਲੋਰ, ਦਹੀਂ, ਅੰਬ ਦਾ ਸ਼ੇਕ, 400 ਗ੍ਰਾਮ ਕੱਟੇ ਹੋਏ ਅੰਬ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਬਿਸਕੁਟਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਵਿਚ ਗਰਮ ਕੀਤਾ ਹੋਇਆ ਮੱਖਣ ਪਾਉ। ਹੁਣ ਇਸ ਮਿਸ਼ਰਣ ਨੂੰ ਘਿਉ ਨਾਲ ਕੋਟ ਕੀਤੀਆਂ ਕੌਲੀਆਂ ਵਿਚ ਥੋੜ੍ਹਾ ਥੋੜ੍ਹਾ ਵਿਛਾ ਦੇਵੋ। ਧਿਆਨ ਰੱਖੋ ਕੇ ਕੌਲੀ ਦਾ 80 ਫ਼ੀ ਸਦੀ ਭਾਗ ਖ਼ਾਲੀ ਰਹਿ ਜਾਵੇ। ਹੁਣ ਕਰੀਮੀ ਚੀਜ਼ ਅਤੇ ਚੀਨੀ ਨੂੰ ਮਿਲਾਉ। ਇਸ ਵਿਚ ਅੰਡੇ ਅਤੇ ਵਨੀਲਾ ਐਸੈਂਸ ਪਾਉ। ਫਿਰ ਇਸ ਵਿਚ ਕੋਰਨ ਫਲੋਰ, ਦਹੀਂ ਅਤੇ ਅੰਬ ਦਾ ਸ਼ੇਕ ਪਾ ਦਿਉ। ਚੀਜ਼ਕੇਕ ਲਈ ਮਿਸ਼ਰਣ ਤਿਆਰ ਹੈ। ਇਸ ਮਿਸ਼ਰਣ ਨਾਲ ਕੌਲੀਆਂ ਨੂੰ ਉਤੋਂ ਤਕ ਭਰ ਦੇਵੋ। ਫਿਰ ਓਵਨ ਵਿਚ ਰੱਖ ਕੇ ਦੇਵੋ। ਬੇਕਿੰਗ ਸਮੇਂ 160 ਡਿਗਰੀ ਸੈਲਸੀਅਸ ਦਾ ਤਾਪਮਾਨ ਸੈੱਟ ਕਰੋ। ਜਦ ਇਹ ਬਣ ਜਾਵੇ ਤਾਂ ਬਾਹਰ ਕੱਢ ਲਵੋ। ਤੁਹਾਡਾ ਮੈਂਗੋ ਚੀਜ਼ਕੇਕ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।