Make Bundi Ladoo Recipes: ਖਾਣ ਵਿਚ ਹੁੰਦੇ ਬੇਹੱਦ ਸਵਾਦ
Make Bundi Ladoo Food Recipes: ਸਮੱਗਰੀ: ਵੇਸਣ-1 ਕੱਪ, ਖੰਡ-1,1/2 ਕੱਪ, ਛੋਟੀ ਇਲਾਇਚੀਆਂ-6, ਪਿਸਤਾ-1 ਚਮਚ, ਖਰਬੂਜ਼ੇ ਦੇ ਬੀਜ-2 ਚਮਚ, ਤੇਲ ਵੇਸਣ ਦੇ ਘੋਲ ਵਿਚ ਪਾਉਣ ਲਈ-ਇਕ ਚਮਚ, ਦੇਸੀ ਘਿਉ- ਬੂੰਦੀ ਤਲਣ ਲਈ
ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਵੱਡੇ ਭਾਂਡੇ ਵਿਚ ਵੇਸਣ ਨੂੰ ਛਾਣ ਕੇ ਕੱਢ ਲਉ। ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾਉ ਅਤੇ ਵੇਸਣ ਨੂੰ ਗਿਲਟੀਆਂ ਖ਼ਤਮ ਹੋਣ ਤਕ ਹੋਰ ਪਾਣੀ ਮਿਲਾ ਕੇ ਘੋਲੋ ਅਤੇ ਹੁਣ ਇਸ ਵਿਚ ਤੇਲ ਵੀ ਮਿਲਾ ਦਿਉ। ਵੇਸਣ ਨੂੰ ਚੰਗੀ ਤਰ੍ਹਾਂ ਫੈਂਟ ਲਉ ਅਤੇ ਚਮਚੇ ਨਾਲ ਇਕਸਾਰ ਡਿੱਗਣ ਵਾਲਾ ਘੋਲ ਬਣਾ ਲਉ। ਘੋਲ ਨੂੰ 15 ਮਿੰਟ ਲਈ ਰੱਖ ਦਿਉ।
ਚਾਸ਼ਨੀ ਬਣਾਉਣ ਲਈ: ਹੁਣ ਕਿਸੇ ਭਾਂਡੇ ਵਿਚ ਖੰਡ ਪਾਉ ਅਤੇ ਇਸ ਵਿਚ 1 ਕੱਪ ਪਾਣੀ ਪਾਉ ਅਤੇ ਗੈਸ ’ਤੇ ਰੱਖੋ। ਖੰਡ ਘੁਲਣ ਤੋਂ ਬਾਅਦ 3-4 ਮਿੰਟ ਤਕ ਚਾਸ਼ਣੀ ਬਣਨ ਦਿਉ। ਚਮਚੇ ਨਾਲ 1-2 ਬੂੰਦਾਂ ਕੌਲੀ ਵਿਚ ਸੁੱਟੋ। ਜੇਕਰ ਚਾਸ਼ਨੀ ਦੀ ਇਕ ਤਾਰ ਬਣ ਜਾਵੇ ਤਾਂ ਸਮਝੋ ਚਾਸ਼ਨੀ ਤਿਆਰ ਹੈ। ਛੋਟੀ ਇਲਾਇਚੀ ਨੂੰ ਛਿੱਲ ਕੇ ਦਾਣੇ ਕੱਢ ਲਉ ਅਤੇ ਪਿਸਤੇ ਨੂੰ ਬਰੀਕ ਕੱਟ ਲਉ ਅਤੇ ਖਰਬੂਜ਼ੇ ਦੇ ਬੀਜਾਂ ਨੂੰ ਵੀ ਭੁੰਨ ਲਉ। ਕੜਾਹੀ ਵਿਚ ਘਿਉ ਗਰਮ ਕਰ ਲਉ। ਵੇਸਣ ਨੂੰ ਚੰਗੀ ਤਰ੍ਹਾਂ ਫੈਂਟ ਲਉ। ਪੋਣੀ (ਸੁਰਾਖਾਂ ਵਾਲੀ ਕੜਛੀ) ਨੂੰ 6 ਇੰਚ ਕੜਾਹੀ ਤੋਂ ਉਪਰ ਰੱਖ ਕੇ ਚਮਚੇ ਨਾਲ ਵੇਸਣ ਦਾ ਘੋਲ ਪਾਉ। ਇਸ ਦੇ ਛੇਕਾਂ ਵਿਚੋਂ ਵੇਸਣ ਕੜਾਹੀ ਵਿਚ ਪੈਂਦਾ ਡਿੱਗਦਾ ਰਹੇਗਾ ਅਤੇ ਗੋਲ ਬੂੰਦੀ ਬਣ ਜਾਵੇਗੀ। ਕੜਾਹੀ ਵਿਚ ਜਿੰਨੀ ਬੂੰਦੀ ਆ ਜਾਵੇ ਉਨੀ ਪਾ ਲਉ। ਜਦ ਇਹ ਸੁਨਹਿਰੀ ਰੰਗ ਦੀ ਹੋ ਜਾਵੇ ਤਾਂ ਬਾਹਰ ਕੱਢ ਲਉ। ਹੱਥਾਂ ਨੂੰ ਥੋੜ੍ਹਾ ਪਾਣੀ ਲਗਾ ਕੇ ਹੱਥਾਂ ’ਤੇ 3 ਕੁ ਚਮਚ ਬੂੰਦੀ ਪਾ ਲਉ । ਦਬਾ-ਦਬਾ ਕੇ ਗੋਲ ਲੱਡੂ ਬਣਾਉ। ਇਸੇ ਤਰ੍ਹਾਂ ਸਾਰੇ ਲੱਡੂ ਬਣਾ ਲਉ। ਬਚੇ ਹੋਏ ਪਿਸਤੇ ਨੂੰ ਲੱਡੂਆਂ ’ਤੇ ਲਗਾਉ ਅਤੇ ਖੁੱਲ੍ਹੀ ਹਵਾ ਵਿਚ ਲੱਡੂਆਂ ਨੂੰ 5 ਕੁ ਘੰਟਿਆਂ ਲਈ ਰੱਖ ਦਿਉ। ਜਦੋਂ ਤਕ ਕਿ ਇਹ ਖ਼ੁਸ਼ਕ ਨਾ ਹੋ ਜਾਣ। ਤੁਹਾਡੇ ਖਾਣ ਲਈ ਸਵਾਦੀ ਲੱਡੂ ਬਣ ਕੇ ਤਿਆਰ ਹਨ।