
ਇਕ ਕਿਲੋ ਹੱਡੀ ਰਹਿਤ ਮਟਨ, 200 ਗ੍ਰਾਮ ਛੋਲਿਆਂ ਦੀ ਦਾਲ, ਪਿਆਜ਼ 200 ਗ੍ਰਾਮ, ਲੱਸਣ 50 ਗ੍ਰਾਮ, 10 ਗ੍ਰਾਮ ਪੁਦੀਨਾ, 2 ਚਮਚ ਲਾਲ ਮਿਰਚ, 1 ਚਮਚ...
ਸਮੱਗਰੀ : ਇਕ ਕਿਲੋ ਹੱਡੀ ਰਹਿਤ ਮਟਨ, 200 ਗ੍ਰਾਮ ਛੋਲਿਆਂ ਦੀ ਦਾਲ, ਪਿਆਜ਼ 200 ਗ੍ਰਾਮ, ਲੱਸਣ 50 ਗ੍ਰਾਮ, 10 ਗ੍ਰਾਮ ਪੁਦੀਨਾ, 2 ਚਮਚ ਲਾਲ ਮਿਰਚ, 1 ਚਮਚ ਹਲਦੀ, 5-5 ਗ੍ਰਾਮ ਲੌਂਗ, ਇਲਾਇਚੀ, ਦਾਲਚੀਨੀ, 6 ਅੰਡੇ, 1 ਨਿੰਬੂ, ਨਮਕ ਸਵਾਦ ਅਨੁਸਾਰ।
ਵਿਧੀ: ਛੋਲਿਆਂ ਦੀ ਦਾਲ, ਮਟਨ, ਲਾਲ ਮਿਰਚ, ਹਲਦੀ, ਸਾਬਤ ਗਰਮ ਮਸਾਲਾ ਇਕ ਵਾਰ ਪਾ ਕੇ ਉਬਾਲੋ। ਸੁੱਕਣ ਤਕ ਪਕਾਉ। ਹੁਣ ਇਨ੍ਹਾਂ ਨੂੰ ਪੀਸ ਕੇ ਪੇਸਟ ਬਣਾ ਲਉ। ਅੰਡੇ ਨਮਕ ਅਤੇ ਨਿੰਬੂ ਦਾ ਰਸ ਚੰਗੀ ਤਰ੍ਹਾਂ ਮਿਲਾ ਲਉ। ਕਰੀਬ 3 ਇੰਚ ਦੇ ਗੋਲ ਕਟਲੇਟ ਬਣਾਉ ਅਤੇ ਗਰਮ ਗਰਮ ਤੇਲ ਵਿਚ ਤਲੋ। ਗੋਲ ਪਿਆਜ਼ ਦੇ ਛੱਲਿਆਂ ਨਾਲ ਸਜਾ ਕੇ ਪੁਦੀਨੇ ਦੀ ਚਟਨੀ ਨਾਲ ਪੇਸ਼ ਕਰੋ।