
ਖਾਣ ਵਿਚ ਹੁੰਦੇ ਹਨ ਕਾਫੀ ਟੇਸਟੀ
ਸਮੱਗਰੀ : ਮੈਗੀ ਨੂਡਲਜ਼ (ਡੇਢ ਕੱਪ), ਮੈਦਾ (2 ਕੱਪ) ਜਵੈਣ (1 ਚਮਚ), ਰਿਫ਼ਾਈਂਡ ਤੇਲ (1 ਕੱਪ), ਪਾਣੀ (ਲੋੜ ਮੁਤਾਬਕ), ਲੂਣ (1 ਚਮਚ)
ਬਣਾਉਣ ਦਾ ਢੰਗ: ਸਭ ਤੋਂ ਪਹਿਲਾਂ ਇਕ ਵੱਡੇ ਬਰਤਨ ਵਿਚ ਮੈਦਾ, ਲੂਣ ਅਤੇ ਜਵੈਣ ਨੂੰ ਰਲਾ ਲਉ ਅਤੇ ਉਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਆਟਾ ਗੁੰਨ੍ਹ ਲਉ। ਤਿਆਰ ਆਟੇ ਨੂੰ ਕੁਝ ਦੇਰ ਲਈ ਢਕ ਕੇ ਵੱਖ ਰੱਖ ਦਿਉ।
ਹੁਣ ਇਕ ਵਖਰੇ ਬਰਤਨ ਵਿਚ ਮੈਗੀ ਨੂਡਲਜ਼ ਨੂੰ ਪਕਾ ਲਉ। ਜਦੋਂ ਮੈਗੀ ਪੱਕ ਜਾਵੇ ਤਾਂ ਉਸ ਨੂੰ ਇਕ ਡੋਂਗੇ ਵਿਚ ਕੱਢ ਕੇ ਠੰਢਾ ਹੋਣ ਲਈ ਰੱਖ ਦਿਉ। ਹੁਣ ਇਕ ਵੱਡੀ ਕੜਾਹੀ ਲਉ ਅਤੇ ਉਸ ਵਿਚ ਤੇਲ ਪਾ ਕੇ ਹਲਕੀ ਗੈਸ ਉਤੇ ਤੇਲ ਨੂੰ ਗਰਮ ਹੋਣ ਦਿਉ। ਹੁਣ ਗੁੰਨ੍ਹੇ ਹੋਏ ਆਟੇ ਨੂੰ ਛੋਟੇ-ਛੋਟੇ ਗੋਲੇ ਬਣਾ ਕੇ ਪੂੜੀ ਵਾਂਗ ਪਤਲਾ ਗੋਲ ਵੇਲ ਲਉ|
ਹੁਣ ਇਸ ਨੂੰ ਵਿਚੋਂ ਕੱਟ ਦਿਉ ਅਤੇ ਕੋਣ ਬਣਾ ਕੇ ਪਾਣੀ ਦੀਆਂ ਕੁਝ ਬੂੰਦਾਂ ਦਾ ਇਸਤੇਮਾਲ ਕਰ ਕੇ ਕਿਨਾਰਿਆਂ ਨੂੰ ਬੰਦ ਕਰ ਦਿਉ। ਹੁਣ ਇਸ ਕੋਣ ਵਿਚ ਤਿਆਰ ਮੈਗੀ ਨੂਡਲਜ਼ ਨੂੰ ਭਰੋ ਅਤੇ ਇਸ ਦਾ ਮੂੰਹ ਬੰਦ ਕਰ ਕੇ ਸਮੋਸੇ ਦਾ ਆਕਾਰ ਦਿਉ। ਬਾਕੀ ਦੇ ਆਟੇ ਨਾਲ ਵੀ ਇਸੇ ਤਰ੍ਹਾਂ ਸਮੋਸੇ ਬਣਾ ਲਉ। ਜਦੋਂ ਸਮੋਸੇ ਭਰ ਕੇ ਤਿਆਰ ਹੋ ਜਾਣ ਤਾਂ ਇਸ ਨੂੰ ਕੜਾਹੀ ਵਿਚ ਪਾਉ ਅਤੇ ਫ਼ਰਾਈ ਕਰੋ। ਜਦੋਂ ਸਮੋਸੇ ਸੁਨਹਿਰੇ ਭੂਰੇ ਰੰਗ ਦੇ ਹੋ ਜਾਣ ਤਾਂ ਇਨ੍ਹਾਂ ਨੂੰ ਤੇਲ ਵਿਚੋਂ ਬਾਹਰ ਟਿਸ਼ੂ ਪੇਪਰ ਉਤੇ ਕੱਢੋ ਤਾਕਿ ਬਾਕੀ ਤੇਲ ਨਿਕਲ ਜਾਵੇ। ਤੁਹਾਡੇ ਗਰਮਾ ਗਰਮ ਨੂਡਲਜ਼ ਸਮੋਸਾ ਬਣ ਕੇ ਤਿਆਰ ਹੈ| ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਹਰੀ ਚਟਣੀ ਨਾਲ ਖਵਾਉ|