ਟਮਾਟਰ ਚੌਲ
Published : Jun 22, 2019, 10:44 am IST
Updated : Jun 22, 2019, 10:44 am IST
SHARE ARTICLE
Tomato rice
Tomato rice

ਟਮਾਟਰ ਚੌਲ ਬਹੁਤ ਚਟਪਟੇ ਹੁੰਦੇ ਹਨ। ਇਹ ਫ਼ਟਾਫ਼ਟ ਬਣ ਜਾਂਦੇ ਹਨ। ਇਸ ਨੂੰ ਤੁਸੀਂ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਸਮੇਂ ਖਾ ਸਕਦੇ...

ਟਮਾਟਰ ਚੌਲ ਬਹੁਤ ਚਟਪਟੇ ਹੁੰਦੇ ਹਨ। ਇਹ ਫ਼ਟਾਫ਼ਟ ਬਣ ਜਾਂਦੇ ਹਨ। ਇਸ ਨੂੰ ਤੁਸੀਂ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਸਮੇਂ ਖਾ ਸਕਦੇ ਹੋ। ਅਪਣੇ ਸਵਾਦ ਅਨੁਸਾਰ ਇਸ 'ਚ ਹੋਰ ਮਸਾਲੇ ਵੀ ਪਾ ਸਕਦੇ ਹੋ। ਇਸ ਨੂੰ ਪਾਪੜ ਜਾਂ ਰਾਇਤੇ ਨਾਲ ਖਾਉ ਅਤੇ ਆਨੰਦ ਮਾਣੋ।

ਸਮੱਗਰੀ: 2 ਕੱਪ ਚੌਲ, 4 ਬਰੀਕ ਕੱਟੇ ਟਮਾਟਰ, 1 ਬਰੀਕ ਕੱਟਿਆ ਪਿਆਜ਼, 5 ਚਮਚ ਮਟਰ, 1 ਹਰੀ ਮਿਰਚ, 1 ਚਮਚ ਅਦਰਕ-ਲੱਸਣ ਦਾ ਪੇਸਟ, 1 ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਹਲਦੀ ਪਾਊਡਰ, 1 ਚਮਚ ਟੋਮੈਟੋ ਸੌਸ, ਨਮਕ ਸਵਾਦ ਅਨੁਸਾਰ, 2 ਕੱਪ ਪਾਣੀ, 2 ਕੱਪ ਘਿਉ।

Tomato riceTomato rice

ਵਿਧੀ: ਪ੍ਰੈਸ਼ਰ ਕੁੱਕਰ 'ਚ ਘਿਉ ਪਾ ਕੇ ਗਰਮ ਕਰੋ ਅਤੇ ਫਿਰ ਇਸ 'ਚ ਵਿਚਕਾਰੋਂ ਕੱਟੀ ਹਰੀ ਮਿਰਚ ਪਾਉ। ਇਸ ਪਿੱਛੋਂ ਪਿਆਜ਼ ਪਾ ਕੇ ਹਲਕਾ ਸੁਨਹਿਰੀ ਹੋਣ ਤਕ ਪਕਾਉ। ਫਿਰ ਟਮਾਟਰ ਪਾ ਕੇ 5 ਮਿੰਟ ਤਕ ਹਿਲਾਉ। ਇਸ ਪਿਛੋਂ ਅਦਰਕ-ਲਸਣ ਦਾ ਪੇਸਟ, ਹਲਦੀ ਅਤੇ ਲਾਲ ਮਿਰਚ ਪਾ ਦਿਉ। ਸੱਭ ਕੁੱਝ ਪਾਉਣ ਤੋਂ ਬਾਅਦ ਹੀ ਟੋਮੈਟੋ ਸੌਸ ਅਤੇ ਨਮਕ ਪਾ ਕੇ ਹਿਲਾਉ।

ਇਸ ਸਾਰੀ ਸਮੱਗਰੀ ਨੂੰ 5-6 ਮਿੰਟ ਤਕ ਚੰਗੀ ਤਰ੍ਹਾਂ ਰਿੰਨ੍ਹੋ। ਫਿਰ ਇਸ 'ਚ ਧੋਤੇ ਹੋਏ ਚੌਲ ਪਾਉ। ਕੁੱਝ ਦੇਰ ਫ਼ਰਾਈ ਕਰੋ। ਫਿਰ ਪਾਣੀ ਪਾ ਕੇ ਢੱਕਣ ਬੰਦ ਕਰ ਦਿਉ। 3 ਸੀਟੀਆਂ ਤੋਂ ਬਾਅਦ ਗੈਸ ਬੰਦ ਕਰ ਦਿਉ। ਗਰਮਾ-ਗਰਮ ਪਰੋਸੋ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM
Advertisement