Mushroom Soup: ਘਰ ਦੀ ਰਸੋਈ ਵਿਚ ਬਣਾਉ ਮਸ਼ਰੂਮ ਸੂਪ
Published : Jun 22, 2024, 1:23 pm IST
Updated : Jun 22, 2024, 1:23 pm IST
SHARE ARTICLE
Mushroom Soup
Mushroom Soup

ਸਮੱਗਰੀ: ਬਟਰ ਖੁੰਬਾਂ–260 ਗ੍ਰਾਮ, ਵਾਈਟ ਵਾਈਨ–50 ਮਿਲੀਲੀਟਰ, ਪਿਆਜ਼–30 ਗ੍ਰਾਮ (ਕਟਿਆ ਹੋਇਆ), ਲੱਸਣ– 10 ਗ੍ਰਾਮ

Mushroom Soup: ਸਮੱਗਰੀ: ਬਟਰ ਖੁੰਬਾਂ–260 ਗ੍ਰਾਮ, ਵਾਈਟ ਵਾਈਨ–50 ਮਿਲੀਲੀਟਰ, ਪਿਆਜ਼–30 ਗ੍ਰਾਮ (ਕਟਿਆ ਹੋਇਆ), ਲੱਸਣ– 10 ਗ੍ਰਾਮ, ਮੱਖਣ–30 ਗ੍ਰਾਮ, ਅਜਮੋਦ–1 ਗੁੱਛਾ, ਕ੍ਰੀਮ – 120 ਮਿਲੀਲੀਟਰ, ਨਮਕ, ਕਾਲੀ ਮਿਰਚ 

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਮਸ਼ਰੂਮਜ਼ ਨੂੰ ਲਗਭਗ ਇਕ ਘੰਟੇ ਤਕ ਵ੍ਹਾਈਟ ਵਾਈਨ ਵਿਚ ਭਿਉਂ ਕੇ ਰੱਖ ਦਿਉ। ਫਿਰ ਪਿਆਜ਼, ਲੱਸਣ ਅਤੇ ਮਸ਼ਰੂਮਜ਼ ਨੂੰ ਕੱਟ ਕੇ ਵਖਰਾ ਰੱਖ ਦਿਉ। ਹੁਣ ਇਕ ਫ਼ਰਾਈਪੈਨ ਵਿਚ ਮੱਖਣ ਗਰਮ ਕਰ ਕੇ ਲੱਸਣ ਅਤੇ ਅਦਰਕ ਨੂੰ ਹਲਕਾ ਬਰਾਉਨ ਹੋਣ ਤਕ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿਚ ਕੱਟੇ ਹੋਏ ਮਸ਼ਰੂਮ ਪਾ ਦਿਉ। ਬਾਅਦ ਵਿਚ ਇਸ ਵਿਚ ਵ੍ਹਾਈਨ ਮਿਲਾ ਕੇ 10 ਮਿੰਟ ਤਕ ਪੱਕਣ ਲਈ ਛੱਡ ਦਿਉ। ਹੁਣ ਅਜਮੋਦ ਦੀਆਂ ਪੱਤੀਆਂ ਕੱਟ ਕੇ ਮਸ਼ਰੂਮ ਵਿਚ ਜਾਲ ਉਦੋਂ ਤਕ ਪਕਾਉ ਜਦੋਂ ਤਕ ਇਹ ਗਲ ਨਾ ਜਾਵੇ।

ਜਦੋਂ ਸਬਜ਼ੀਆਂ ਪੱਕ ਜਾਣ ਤਾਂ ਉਨ੍ਹਾਂ ਨੂੰ ਠੰਢਾ ਕਰ ਕੇ ਬਲੈਂਡ ਕਰ ਲਵੋ। ਉਸ ਤੋਂ ਬਾਅਦ ਫ਼ਰਾਈਪੈਨ ਵਿਚ ਮਸ਼ਰੂਮ ਪੇਸਟ, ਕਰੀਮ ਅਤੇ ਮੱਖਣ ਨੂੰ ਇਕੱਠੇ ਮਿਲਾ ਕੇ ਉਬਾਲ ਲਵੋ। ਜੇਕਰ ਸੂਪ ਜ਼ਿਆਦਾ ਸੰਘਣਾ ਲੱਗੇ ਤਾਂ ਇਸ ਵਿਚ ਥੋੜ੍ਹੀਆਂ ਸਬਜ਼ੀਆਂ ਮਿਕਸ ਕਰ ਲਵੋ। ਫਿਰ ਇਸ ਵਿਚ ਸੁਆਦ ਅਨੁਸਾਰ ਨਮਕ ਅਤੇ ਕਾਲੀ ਮਿਰਚ ਮਿਲਾ ਕੇ 5-7 ਮਿੰਟ ਲਈ ਘੱਟ ਗੈਸ ’ਤੇ ਪਕਾਉ। ਤੁਹਾਡਾ ਖੁੰਬਾਂ ਦਾ ਸੂਪ ਬਣ ਕੇ ਤਿਆਰ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement