
ਪਪੀਤੇ ਦੀ ਮਿੱਠੀ ਚਟਣੀ ਦੀ ਰੈਸਿਪੀ
ਸਮੱਗਰੀ: ਪਪੀਤਾ: 1 ਕਿਲੋ, ਵੱਡੀ ਇਲਾਇਚੀ, ਚੀਨੀ, ਛੁਹਾਰੇ, ਕਾਲੀ ਮਿਰਚ, ਸੋਗੀ, ਲੌਂਗ, ਜੀਰਾ ਅਤੇ ਲੂਣ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਪਪੀਤੇ ਨੂੰ ਛਿਲ ਕੇ ਉਸ ਦੇ ਛੋਟੇ-ਛੋਟੇ ਟੁਕੜੇ ਕਰ ਲਵੋ। ਫਿਰ ਸਾਰੇ ਮਸਾਲੇ ਇਕੱਠੇ ਪੀਸ ਲਵੋ। ਪਪੀਤੇ ਦੇ ਟੁਕੜਿਆਂ ਨੂੰ ਥੋੜੇ੍ਹ ਜਿਹੇ ਪਾਣੀ ਵਿਚ ਪਕਾਉ। ਜਦੋਂ ਇਹ ਗਲ ਜਾਵੇ ਤਾਂ ਇਸ ਵਿਚ ਖੰਡ ਮਿਲਾ ਦਿਉ। ਫੇਰ ਉਸ ਨੂੰ ਕੜਛੀ ਨਾਲ ਹੌਲੀ-ਹੌਲੀ ਹਿਲਾਉਂਦੇ ਰਹੇ । ਜਦੋਂ ਇਹ ਗਾੜ੍ਹੀ ਹੋਣ ਲੱਗੇ ਤਾਂ ਛੁਹਾਰੇ ਅਤੇ ਸੌਗੀ ਉਬਾਲ ਕੇ ਪਾ ਦਿਉ। ਫੇਰ ਲੂਣ ਪਾਉ । ਇਸ ਤੋਂ ਬਾਅਦ ਏਸਟਿਕ ਏਸਿਡ ਪਾ ਦਿਉ। ਥੋੜ੍ਹੀ ਦੇਰ ਬਾਅਦ ਥੱਲੇ ਲਾਹ ਕੇ ਠੰਢਾ ਕਰੋ। ਤੁਹਾਡੀ ਪਪੀਤੇ ਦੀ ਮਿੱਠੀ ਚਟਣੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਜਾਂ ਪਰੌਂਠੇ ’ਤੇ ਰੱਖ ਕੇ ਖਾਉ।