
ਬਰਗਰ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਖ਼ਾਸ ਕਰ ਕੇ ਬੱਚੇ ਤਾਂ ਬਰਗਰ ਦਾ ਨਾਂਅ ਸੁਣ ਕੇ ਹੀ ਖੁਸ਼ ਹੋ ਜਾਂਦੇ ਹਨ।
ਚੰਡੀਗੜ੍ਹ: ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਆਲੂ ਟਿੱਕੀ ਬਰਗਰ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਬਰਗਰ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਖ਼ਾਸ ਕਰ ਕੇ ਬੱਚੇ ਤਾਂ ਬਰਗਰ ਦਾ ਨਾਂਅ ਸੁਣ ਕੇ ਹੀ ਖੁਸ਼ ਹੋ ਜਾਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:
Burger
ਸਮੱਗਰੀ
- ਤੇਲ- 3 ਚੱਮਚ
- ਜੀਰਾ- 1 ਚੱਮਚ
- ਹਰੀ ਮਿਰਚ - 1 ਚੱਮਚ
- ਧਨੀਆ ਪਾਊਡਰ - 1 ਚੱਮਚ
- ਲਾਲ ਮਿਰਚ ਪਾਊਡਰ - 1 ਚੱਮਚ
- ਹਲਦੀ ਪਾਊਡਰ - 1 ਚੱਮਚ
- ਚਾਟ ਮਸਾਲਾ- 1 ਚੱਮਚ
- ਉਬਾਲੇ ਹੋਏ ਆਲੂ- 500 ਗ੍ਰਾਮ
- ਸੁਆਦ ਅਨੁਸਾਰ ਨਮਕ
- ਤਲ਼ਣ ਲਈ ਤੇਲ
Burger
ਵਿਧੀ:
1. ਇਕ ਕੜਾਹੀ ਲਓ। ਇਸ ਵਿਚ ਤੇਲ, ਜੀਰਾ, ਹਰੀ ਮਿਰਚ, ਧਨੀਆ ਪਾਊਡਰ ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਚਾਟ ਮਸਾਲਾ ਪਾਓ।
2. ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਉਬਾਲੇ ਹੋਏ ਆਲੂ ਪਾਓ। ਪੱਕ ਜਾਣ ਤੋਂ ਬਾਅਦ ਪੈਨ ਨੂੰ ਗੈਸ ਤੋਂ ਉਤਾਰ ਦਿਓ।
3. ਮਿਸ਼ਰਣ ਨੂੰ ਠੰਡਾ ਹੋਣ ਦਿਓ ਅਤੇ ਇਸ ਨੂੰ ਛੋਟੇ ਹਿੱਸਿਆਂ ਵਿਚ ਵੰਡੋ।
4. ਹੁਣ ਇਸ ਮਿਸ਼ਰਣ ਨੂੰ ਟਿੱਕੀਆਂ ਦਾ ਆਕਾਰ ਦਿਓ।
5. ਇਕ ਪੈਨ ਲਓ ਅਤੇ ਇਸ ਵਿਚ ਤੇਲ ਪਾਓ। ਇਸ ਵਿਚ ਪੈਟੀ ਨੂੰ ਚੰਗੀ ਤਰ੍ਹਾਂ ਦੋਵੇਂ ਪਾਸਿਓ ਤਲ ਲਓ।
6. ਹੁਣ ਇਕ ਬਰਗਰ ਬਨ ਲਓ ਅਤੇ ਇਸ 'ਤੇ ਮਿਓਨੀਜ਼ ਸੌਸ ਫੈਲਾਓ। ਇਸ ਤੋਂ ਬਾਅਦ ਇਸ ਵਿਚ ਆਲੂ ਪੈਟੀ, ਕੱਟਿਆ ਹੋਇਆ ਪਿਆਜ਼, ਟਮਾਟਰ ਅਤੇ ਖੀਰੇ ਪਾਓ।
7. ਇਸ ਤੋਂ ਬਾਅਦ ਇਕ ਵਾਰ ਫਿਰ ਮਿਓਨੀਜ਼ ਸੌਸ ਲਗਾਓ ਅਤੇ ਸਬਜ਼ੀਆਂ ਰੱਖੋ। ਇਸ ਨੂੰ ਇਕ ਹੋਰ ਬਰਗਰ ਬਨ ਨਾਲ ਢੱਕ ਦਿਓ।
8. ਆਲੂ ਟਿੱਕੀ ਬਰਗਰ ਬਣ ਕੇ ਤਿਆਰ ਹੈ। ਇਸ ਨੂੰ ਸੌਸ ਦੇ ਨਾਲ ਸਰਵ ਕਰੋ।