
ਜਾਣੋ ਬਣਾਉਣ ਦੀ ਵਿਧੀ
ਸਮੱਗਰੀ : ਰਾਜਮਾਂਹ 100 ਗ੍ਰਾਮ, ਕਣਕ ਦਾ ਆਟਾ 300 ਗ੍ਰਾਮ, ਚੌਲਾਂ ਦਾ ਆਟਾ 50 ਗ੍ਰਾਮ, ਧਨੀਆ ਪੱਤੀ ਇਕ ਵੱਡਾ ਚਮਚ, ਹਰੀਆਂ ਮਿਰਚਾਂ 6, ਗਰਮ ਮਸਾਲਾ ਛੋਟਾ ਚਮਚ, ਅਦਰਕ 50 ਗ੍ਰਾਮ, ਦਹੀਂ 200 ਗ੍ਰਾਮ, ਨਮਕ ਸਵਾਦ ਅਨੁਸਾਰ ਤੇ ਤਲਣ ਲਈ ਤੇਲ।
ਵਿਧੀ : ਰਾਜਮਾਂਹ ਬਾਰਾਂ ਘੰਟੇ ਤਕ ਭਿਉਂ ਕੇ ਰੱਖੋ। ਇਸ ਤੋਂ ਬਾਅਦ ਇਨ੍ਹਾਂ ਨੂੰ ਬਰੀਕ ਪੀਸ ਲਵੋ। ਫਿਰ ਇਸ ਵਿਚ ਛੋਟਾ ਚਮਚ ਨਮਕ, ਗਰਮ ਮਸਾਲਾ, ਧਨੀਆ ਪੱਤੀ, ਹਰੀ ਮਿਰਚ ਅਤੇ ਅਦਰਕ ਨੂੰ ਬਰੀਕ ਕੱਟ ਕੇ ਮਿਲਾ ਲਵੋ। ਕੜਾਹੀ ਵਿਚ ਦੋ ਵੱਡੇ ਚਮਚ ਤੇਲ ਪਾ ਕੇ ਇਸ ਸਾਰੀ ਸਮੱਗਰੀ ਨੂੰ ਭੁੰਨ ਲਵੋ। ਜਦੋਂ ਹਲਕੀ ਹਲਕੀ ਖ਼ੁਸ਼ਬੂ ਆਉਣ ਲੱਗੇ ਤਾਂ ਕੜਾਹੀ ਹੇਠਾਂ ਉਤਾਰ ਲਵੋ। ਹੁਣ ਕਣਕ ਦੇ ਆਟੇ ਵਿਚ ਚੌਲਾਂ ਦਾ ਆਟਾ, ਨਮਕ, 2 ਵੱਡੇ ਚਮਚ ਤੇਲ ਅਤੇ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਵੋ। ਫਿਰ ਇਸ ਦੇ ਛੋਟੇ ਛੋਟੇ ਪੇੜੇ ਬਣਾ ਕੇ ਇਸ ਵਿਚ ਭੁੰਨਿਆ ਹੋਇਆ ਮਿਸ਼ਰਣ ਭਰ ਕੇ ਕਚੌਰੀ ਦੇ ਆਕਾਰ ਦਾ ਵੇਲ ਲਵੋ। ਫਿਰ ਕੜਾਹੀ ਵਿਚ ਤੇਲ ਪਾ ਕੇ ਹਲਕੇ ਸੇਕ ’ਤੇ ਇਨ੍ਹਾਂ ਕਚੌਰੀਆਂ ਨੂੰ ਤਲ ਲਵੋ। ਤਲਣ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢ ਲਉ। ਤੁਹਾਡੀਆਂ ਰਾਜਮਾਂਹ ਦੀਆਂ ਕਚੌਰੀਆਂ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਨਾਲ ਖਾਉ।