
1 ਕਪ ਕਾਜੂ ਪਾਊਡਰ, 1/2 ਕਪ ਚੀਨੀ, 1/4 ਕਪ ਪਾਣੀ, 1/4 ਛੋਟਾ ਚੱਮਚ ਇਲਾਚੀ ਪਾਊਡਰ, 1 ਵੱਡਾ ਚੱਮਚ ਘਿਓ, ਗਾਰਨਿਸ਼ਿੰਗ ਲਈ ਚਾਂਦੀ ਦਾ ਵਰਕ...
ਸਮੱਗਰੀ : 1 ਕਪ ਕਾਜੂ ਪਾਊਡਰ, 1/2 ਕਪ ਚੀਨੀ, 1/4 ਕਪ ਪਾਣੀ, 1/4 ਛੋਟਾ ਚੱਮਚ ਇਲਾਚੀ ਪਾਊਡਰ, 1 ਵੱਡਾ ਚੱਮਚ ਘਿਓ, ਗਾਰਨਿਸ਼ਿੰਗ ਲਈ ਚਾਂਦੀ ਦਾ ਵਰਕ।
Kaju Katli
ਢੰਗ : ਨੌਨਸਟਿਕ ਪੈਨ ਵਿਚ ਚੀਨੀ ਅਤੇ ਪਾਣੀ ਨੂੰ ਮਿਲਾ ਕੇ ਚਾਸ਼ਨੀ ਤਿਆਰ ਕਰੋ। ਸੇਕ ਘੱਟ ਕਰਕੇ ਚਾਸ਼ਨੀ ਨੂੰ ਹਲਾਉਂਦੇ ਹੋਏ ਇਸ ਵਿਚ ਕਾਜੂ ਪਾਊਡਰ ਅਤੇ ਇਲਾਚੀ ਪਾਊਡਰ ਮਿਕਸ ਕਰੋ। ਮਿਸ਼ਰਣ ਨੂੰ ਘੱਟ ਗੈਸ ਉਤੇ ਚੰਗੀ ਤਰ੍ਹਾਂ ਭੁੰਨੋ। ਹੁਣ ਇਸ ਵਿਚ ਘਿਓ ਮਿਲਾ ਕੇ ਤੱਦ ਤੱਕ ਭੁੰਨੋ ਜਦੋਂ ਤਕ ਮਿਸ਼ਰਣ ਘਿਓ ਨਾ ਛੱਡਣ ਲੱਗੇ। ਸੈਟ ਕਰਨ ਲਈ ਮਿਸ਼ਰਣ ਨੂੰ ਟ੍ਰੇ ਵਿਚ ਪਾ ਲਓ ਅਤੇ ਮਨਚਾਹੀ ਸ਼ੇਪ ਵਿਚ ਕੱਟ ਕੇ, ਚਾਂਦੀ ਦੇ ਵਰਕ ਨਾਲ ਸਜਾ ਕੇ ਪਰੋਸੋ।
Kaju Katli