ਘਰ ਦੀ ਰਸੋਈ ਵਿਚ: ਇੰਝ ਬਣਾਓ Bhatti Da Murgh
Published : Jun 24, 2021, 4:43 pm IST
Updated : Jun 24, 2021, 4:43 pm IST
SHARE ARTICLE
Bhatti Da Murgh
Bhatti Da Murgh

ਜੇ ਤੁਸੀਂ ਮਾਸਾਹਾਰੀ ਖਾਣੇ ਦੀ ਸ਼ੌਕੀਨ ਹੋ ਤਾਂ ਤੁਹਾਨੂੰ ਨਾਨਵੈਜ ਖਾਣ ਲਈ ਹੋਟਲ ਜਾਂ ਰੈਸਟੋਰੈਂਟ ਜਾਣ ਦੀ ਲੋੜ ਨਹੀਂ

ਚੰਡੀਗੜ੍ਹ:  ਜੇ ਤੁਸੀਂ ਮਾਸਾਹਾਰੀ ਖਾਣੇ ਦੀ ਸ਼ੌਕੀਨ ਹੋ ਤਾਂ ਤੁਹਾਨੂੰ ਨਾਨਵੈਜ ਖਾਣ ਲਈ ਹੋਟਲ ਜਾਂ ਰੈਸਟੋਰੈਂਟ ਜਾਣ ਦੀ ਲੋੜ ਨਹੀਂ ਕਿਉਂਕਿ ਅੱਜ ਅਸੀਂ ਤੁਹਾਡੇ ਲਈ ਸਪੈਸ਼ਲ ਭੱਠੀ ਦਾ ਮੁਰਗ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ।

Bhatti Da Murgh Bhatti Da Murgh

ਸਮੱਗਰੀ:

  • ਤਲ਼ਣ ਲਈ ਤੇਲ
  • ਪਿਆਜ਼- 200 ਗ੍ਰਾਮ
  • ਲਸਣ- 30 ਗ੍ਰਾਮ
  • ਅਦਰਕ- 20 ਗ੍ਰਾਮ
  • ਦਹੀਂ- 100 ਗ੍ਰਾਮ
  • ਭੁੰਨਿਆ ਹੋਇਆ ਪਿਆਜ਼ ਪੇਸਟ- 50 ਗ੍ਰਾਮ
  • ਧਨੀਆ ਪਾਊਡਰ - 1 ਚੱਮਚ
  • ਗਰਮ ਮਸਾਲਾ- 1 ਚੱਮਚ
  • ਲਾਲ ਮਿਰਚ- 1 ਚੱਮਚ
  • ਧਨੀਏ ਦੇ ਬੀਜ- 1 ਚੱਮਚ
  • ਨਿੰਬੂ ਦਾ ਰਸ- 2 ਚੱਮਚ
  • ਕੱਟਿਆ ਧਨੀਆ- 10 ਗ੍ਰਾਮ
  • ਨਿੰਬੂ ਦਾ ਰਸ- 2 ਚੱਮਚ
  • ਕੱਟਿਆ ਧਨੀਆ- 10 ਗ੍ਰਾਮ
  • ਸੁਆਦ ਅਨੁਸਾਰ ਨਮਕ
  • ਚਿਕਨ- 650 ਗ੍ਰਾਮ
  • ਮੱਖਣ- 100 ਗ੍ਰਾਮ

Bhatti Da Murgh Bhatti Da Murgh

ਵਿਧੀ:

  • ਇਕ ਪੈਨ ਲਓ ਤੇ ਇਸ ਵਿਚ ਤੇਲ ਪਾਓ। ਤੇਲ ਗਰਮ ਹੋਣ 'ਤੇ ਕੱਟੇ ਹੋਏ ਪਿਆਜ਼ ਮਿਲਾਓ।
  • ਪਿਆਜ਼ ਨੂੰ ਸੁਨਹਿਰੀ ਭੂਰਾ ਹੋਣ ਤੱਕ ਫਰਾਈ ਕਰੋ।
  • ਇਕ ਮਿਕਸੀ ਜਾਰ ਲਓ ਤੇ ਉਸ ਵਿਚ ਤਲੇ ਹੋਏ ਪਿਆਜ਼, ਅਦਰਕ ਅਤੇ ਲਸਣ ਪਾਓ। ਇਸ ਦਾ ਗਾੜ੍ਹਾ ਪੇਸਟ ਬਣਾਓ।
  • ਇਕ ਕਟੋਰੇ ਵਿਚ ਦਹੀਂ, ਭੁੰਨਿਆ ਹੋਇਆ ਪਿਆਜ਼ ਦਾ ਪੇਸਟ, ਧਨੀਆ ਪਾਊਡਰ, ਗਰਮ ਮਸਾਲਾ, ਲਾਲ ਮਿਰਚ,  ਧਨੀਆ, ਨਿੰਬੂ ਦਾ ਰਸ ਤੇ ਨਮਕ ਪਾਓ।
  • ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
  • ਹੁਣ ਇਸ ਵਿਚ ਚਿਕਨ ਪਾਓ ਤੇ ਇਸ ਨੂੰ 30 ਮਿੰਟ ਲਈ ਰੱਖ ਦਿਓ।
  • ਹੁਣ ਚਿਕਨ ਨੂੰ ਗ੍ਰਿਲ ਕਰੋ। ਸਾਰੇ ਟੁਕੜਿਆਂ ਨੂੰ ਦੋਵਾਂ ਪਾਸਿਆਂ ਤੋਂ ਸੇਕੋ ਅਤੇ ਫਿਰ ਇਸ 'ਤੇ ਮੱਖਣ ਲਗਾਓ।
  • ਇਸ ਨੂੰ ਤਾਜ਼ੇ ਧਨੀਏ ਨਾਲ ਗਾਰਨਿਸ਼ ਕਰੋ।
  • ਪੁਦੀਨੇ ਦੀ ਚਟਨੀ ਦੇ ਨਾਲ ਗਰਮ-ਗਰਮ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement