
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਬੈਂਗਨ ਨੂੰ ਚੰਗੀ ਤਰ੍ਹਾਂ ਧੋ ਕੇ ਗੋਲ-ਗੋਲ ਪੀਸ ਕੱਟ ਲਵੋ।
ਸਮੱਗਰੀ: ਵੱਡਾ ਬੈਂਗਨ-1, ਵੇਸਣ- 1 ਕੱਪ, ਚਾਵਲ ਦਾ ਆਟਾ-1/2 ਕੱਪ, ਲਾਲ ਮਿਰਚ-1/4, ਅਜਵਾਈਨ, ਹੀਂਗ- 1 ਚੁਟਕੀ, ਲੱਸਣ, ਨੀਬੂ ਦਾ ਰਸ- 1 ਚਮਚ, ਹਲਦੀ-1/4, ਤਲਣ ਲਈ ਤੇਲ, ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਬੈਂਗਨ ਨੂੰ ਚੰਗੀ ਤਰ੍ਹਾਂ ਧੋ ਕੇ ਗੋਲ-ਗੋਲ ਪੀਸ ਕੱਟ ਲਵੋ। ਹੁਣ ਵੇਸਣ ਵਿਚ ਚੌਲਾਂ ਦਾ ਆਟਾ, ਹਿੰਗ, ਨਮਕ, ਜਵੈਣ ਪਾ ਕੇ ਪਕੌੜਿਆਂ ਦਾ ਘੋਲ ਤਿਆਰ ਕਰ ਕੇ ਚੰਗੀ ਤਰ੍ਹਾਂ ਮਿਲਾ ਲਵੋ। ਫਿਰ ਲਾਲ ਮਿਰਚ, ਲੱਸਣ, ਨਮਕ, ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਵੋ।
ਇਸ ਪੇਸਟ ਨੂੰ ਘੋਲ ਕੇ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਕੜਾਹੀ ਵਿਚ ਤੇਲ ਗਰਮ ਕਰ ਲਉ। ਬੈਂਗਨ ਦਾ ਇਕ-ਇਕ ਪੀਸ ਲੈ ਕੇ ਵੇਸਣ ਦੇ ਘੋਲ ਵਿਚ ਪਾ ਕੇ ਗਰਮ ਤੇਲ ਵਿਚ ਕੁਰਕੁਰੇ ਸੁਨਹਿਰੇ ਹੋਣ ਤਕ ਪਕੌੜੇ ਤਲ ਲਵੋ। ਤੁਹਾਡੇ ਬੈਂਗਨ ਦੇ ਪਕੌੜੇ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਮਿੱਠੀ ਚਟਣੀ ਜਾਂ ਹਰੀ ਚਟਣੀ ਨਾਲ ਖਾਉ।