
ਘਰ ਵਿਚ ਚੀਜ਼ ਬਣਾ ਕੇ ਖਾਧੀ ਦਾ ਜ਼ਿਆਦਾ ਫਾਇਦਾ ਹੈ
ਸਮੱਗਰੀ: ਆਮਲਾ- ਅੱਧਾ ਕਿਲੋ, ਸੌਗੀ-50 ਗ੍ਰਾਮ, ਖਜੂਰ- 10, ਘਿਉ-100 ਗ੍ਰਾਮ, ਹਰੀ ਇਲਾਇਚੀ - 7 ਤੋਂ 8, ਲੌਂਗ - 5 ਗ੍ਰਾਮ, ਕਾਲੀ ਮਿਰਚ - 5 ਗ੍ਰਾਮ, ਗੁੜ - ਅੱਧਾ ਕਿਲੋ, ਦਾਲਚੀਨੀ-ਇਕ ਟੁਕੜਾ, ਸੁੱਕਾ ਅਦਰਕ - 10 ਗ੍ਰਾਮ, ਜ਼ੀਰਾ-1 ਚਮਚ, ਕੇਸਰ
ਬਣਾਉਣ ਦੀ ਵਿਧੀ: ਘਰ ਵਿਚ ਚਵਨਪ੍ਰਾਸ਼ ਬਣਾਉਣ ਲਈ ਸੱਭ ਤੋਂ ਪਹਿਲਾਂ ਹਰੀ ਇਲਾਇਚੀ, ਜ਼ੀਰਾ, ਕਾਲੀ ਮਿਰਚ, ਦਾਲਚੀਨੀ, ਜਾਇਫਲ, ਸੁੱਕਾ ਅਦਰਕ, ਤੇਜ਼ਪੱਤਾ, ਲੌਂਗ ਤੇ ਸਿਤਾਰਾ ਸੌਂਫ ਪਾ ਕੇ ਮਿਕਸਰਜ਼ ਵਿਚ ਪੀਸ ਲਉ। ਇਸ ਤੋਂ ਬਾਅਦ ਆਮਲੇ ਲੈ ਕੇ ਕੁਕਰ ਵਿਚ ਪਾਣੀ ਪਾ ਕੇ ਧੋ ਲਵੋ ਤੇ ਦੋ ਸੀਟੀਆਂ ਤਕ ਪਕਾਉ। ਇਸ ਤੋਂ ਬਾਅਦ ਆਮਲੇ ਨੂੰ ਕੱਢ ਕੇ ਰੱਖ ਲਉ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਬਚੇ ਹੋਏ ਪਾਣੀ ਵਿਚ ਖਜੂਰ ਅਤੇ ਸੌਗੀ ਪਾਉ ਤੇ 10 ਮਿੰਟ ਲਈ ਉਬਾਲੋ। ਇਸ ਤੋਂ ਬਾਅਦ ਆਮਲੇ ਦੇ ਬੀਜਾਂ ਨੂੰ ਕੱਢ ਕੇ ਸੌਗੀ ਤੇ ਖਜੂਰ ਨਾਲ ਪੀਸ ਕੇ ਪੇਸਟ ਬਣਾ ਲਉ। ਹੁਣ ਇਕ ਫ਼ਰਾਈਪੈਨ ਲਉ ਤੇ ਉਸ ਵਿਚ ਘਿਉ ਪਾਉ। ਫਿਰ ਇਸ ਵਿਚ ਗੁੜ ਮਿਲਾ ਕੇ ਗੁੜ ਦੀ ਚਾਸ਼ਨੀ ਬਣਾ ਲਉ। ਫਿਰ ਇਸ ਵਿਚ ਆਮਲੇ ਦਾ ਪੇਸਟ ਮਿਲਾਉ। ਇਸ ਨੂੰ 5 ਮਿੰਟ ਤਕ ਪਕਾਉ ਅਤੇ ਫਿਰ ਸੁੱਕੇ ਮਸਾਲੇ ਨੂੰ ਮਿਲਾਉ। ਇਸ ਤੋਂ ਬਾਅਦ 5 ਮਿੰਟ ਤਕ ਪਕਾਉ। ਤੁਹਾਡਾ ਚਵਨਪ੍ਰਾਸ਼ ਬਣ ਕੇ ਤਿਆਰ ਹੈ।