
Papdi Chaat Recipe : ਘਰ ਦੀ ਰਸੋਈ ਵਿਚ ਬਣਾਉ ਚਾਟ ਪਾਪੜੀ
Papdi Chaat Recipe : ਘਰ ਦੀ ਰਸੋਈ ਵਿਚ ਬਣਾਉ ਚਾਟ ਪਾਪੜੀ
ਸਮੱਗਰੀ: ਪਾਪੜੀ-28, ਆਲੂ- 2 ਕੱਪ, ਫੇਂਟਿਆ ਹੋਇਆ ਦਹੀਂ- 2 ਕੱਪ, ਖਜੂਰ ਇਮਲੀ ਦੀ ਚਟਣੀ-8 ਚਮਚੇ, ਹਰੀ ਚਟਣੀ -6 ਚਮਚੇ, ਲੂਣ ਸਵਾਦ ਅਨੁਸਾਰ, ਮਸਾਲਾ-1 ਚਮਚ, ਜ਼ੀਰਾ ਪਾਊਡਰ-1 ਚਮਚ, ਲਾਲ ਮਿਰਚ ਦਾ ਪਾਊਡਰ- 1 ਚਮਚ।
ਪਾਪੜੀ ਚਾਟ ਬਣਾਉਣ ਦੀ ਵਿਧੀ
ਉਬਾਲੇ ਹੋਏ ਆਲੂ ਦੇ ਛਿਲਕੇ ਨੂੰ ਛਿਲੋ ਅਤੇ ਇਸ ਨੂੰ ਛੋਟੇ ਛੋਟੇ ਟਕੜਿਆਂ ’ਚ ਕੱਟ ਲਉ। 7 ਪਾਪੜੀਆਂ ਨੂੰ ਤੋੜ ਕੇ ਪਲੇਟ ਵਿਚ ਸਜਾਉ। ਇਸ ਵਿਚ 1/4 ਕੱਪ ਦਹੀਂ, 2. ਚਮਚਾ ਖਜੂਰ ਦੀ ਚਟਣੀ ਅਤੇ 1 ਤੋਂ 1-2 ਚਮਚ ਹਰੀ ਚਟਣੀ ਪਾਓ। ਉਪਰ ਤੋਂ ਲੂਣ, 1/4 ਚਮਚ ਚਾਟ ਮਸਾਲਾ, 1/4 ਚਮਚ ਜ਼ੀਰਾ ਪਾਊਡਰ ਅਤੇ 1/4 ਚਮਚ ਲਾਲ ਮਿਰਚ ਪਾਊਡਰ ਛਿੜਕੋ । ਤੁਹਾਡੀ ਚਾਟ ਪਾਪੜੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।
(For more news apart from Make chaat papdi in the kitchen at home News in Punjabi, stay tuned to Rozana Spokesman)