
ਬਣਾਉਣ 'ਚ ਬੇਹੱਦ ਆਸਾਨ
ਸਮੱਗਰੀ: 200 ਗਰਾਮ ਪਨੀਰ, 1/2 ਕੱਪ ਪੱਕੇ ਚਾਵਲ, 2 ਛੋਟੇ ਚਮਚ ਅਚਾਰ ਦਾ ਰੈਡੀਮੇਡ ਮਸਾਲਾ, 1/2 ਛੋਟਾ ਚਮਚ ਖਸਖਸ, 1 ਛੋਟਾ ਚਮਚ ਅਦਰਕ ਅਤੇ ਲੱਸਣ ਪੇਸਟ, 1/4 ਛੋਟਾ ਚਮਚ ਹਲਦੀ ਪਾਊਡਰ, 2 ਵੱਡੇ ਚਮਚ ਦਹੀਂ, ਚੁਟਕੀ ਭਰ ਖਾਣ ਵਾਲਾ ਸੋਡਾ
ਢੰਗ: ਪੱਕੇ ਚਾਵਲ ਵਿਚ ਵੇਸਣ ਅਤੇ ਥੋੜ੍ਹਾ ਪਾਣੀ ਪਾ ਕੇ ਹੈਂਡ ਮਿਕਸਰ ਨਾਲ ਮਿਕਸ ਕਰੋ। ਮਿਸ਼ਰਣ ਪਕੌੜਿਆਂ ਲਾਇਕ ਹੋਣਾ ਚਾਹੀਦਾ ਹੈ। ਇਸ ਵਿਚ ਸਾਰੇ ਸੁੱਕੇ ਮਸਾਲੇ, ਦਹੀਂ ਅਤੇ ਧਨੀਆ ਪੱਤੀ ਮਿਲਾਉ। 10 ਮਿੰਟ ਢੱਕ ਕੇ ਰੱਖੋ। ਪਨੀਰ ਦੇ ਡੇਢ ਇੰਚ ਲੰਮੇ ਫ਼ਿੰਗਰ ਦੀ ਤਰ੍ਹਾਂ ਟੁਕੜੇ ਕਰ ਲਉ। ਹਰ ਇਕ ਪਨੀਰ ਦੇ ਟੁਕੜੇ ਨੂੰ ਵੇਸਣ ਵਿਚ ਲਪੇਟ ਕੇ ਗਰਮ ਤੇਲ ਵਿਚ ਸੋਨੇ-ਰੰਗਾ ਹੋਣ ਤਕ ਤਲੋ। ਤੁਹਾਡਾ ਅਚਾਰੀ ਪਨੀਰ ਬਣ ਕੇ ਤਿਆਰ ਹੈ।