
ਇਕ ਛੋਟਾ ਜਿਹਾ ਨਿੰਬੂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਚੰਡੀਗੜ੍ਹ: ਇਕ ਛੋਟਾ ਜਿਹਾ ਨਿੰਬੂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨਿੰਬੂ ਵਿਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ। ਇਸ ਲਈ ਨਿੰਬੂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਧਨੀਏ ਨਿੰਬੂ ਦਾ ਸ਼ੋਰਬਾ ਬਣਾਉਣਾ ਦੱਸਣ ਜਾ ਰਹੇ ਹਾਂ।
Nimbu Dhaniya Shorba
ਸਮੱਗਰੀ:
- ਤੇਲ 50 ਮਿ.ਲੀ.
- ਸਾਬੂਤ ਗਰਮ ਮਸਾਲਾ 25 ਗ੍ਰਾਮ
- ਲਸਣ 30 ਗ੍ਰਾਮ
- ਅਦਰਕ 30 ਗ੍ਰਾਮ
- ਪਿਆਜ਼ 50 ਗ੍ਰਾਮ
- ਤੇਜ ਪੱਤਾ 1
- ਕਾਲੀ ਮਿਰਚ 1 ਚੱਮਚ
- ਧਨੀਆ 1 ਚੱਮਚ
- ਤਾਜਾ ਧਨੀਏ ਦੇ ਪੱਤੇ 1 ਗੁੱਛੀ
- ਹਲਦੀ 1 ਚੱਮਚ
- ਲਾਲ ਮਿਰਚ 1 ਚੱਮਚ
- ਪਾਣੀ 500 ਮਿ.ਲੀ.
- ਤੇਲ 1 ਚੱਮਚ
- ਵੇਲਣ 60 ਗ੍ਰਾਮ
- ਪਾਣੀ 100 ਮਿ.ਲੀ.
- ਨਿੰਬੂ
- ਗਾਰਨਿਸ਼ ਲਈ ਤਾਜ਼ਾ ਧਨੀਆ
Nimbu Dhaniya Shorba
ਵਿਧੀ
1. ਇਕ ਕੜਾਈ ਲਓ ਤੇ ਇਸ ਵਿਚ ਤੇਲ ਪਾਓ। ਤੇਲ ਗਰਮ ਹੋਣ 'ਤੇ ਸਾਬੂਤ ਗਰਮ ਮਸਾਲਾ, ਲਸਣ, ਅਦਰਕ ਪਾਓ।
2. ਇਸ ਨੂੰ ਭੁੰਨੋ ਤੇ ਫਿਰ ਪਿਆਜ਼ ਪਾਓ। ਹੁਣ ਪਿਆਜ਼ ਨੂੰ ਭੂਰਾ ਹੋਣ ਤੱਕ ਭੁੰਨੋ।
3 ਹੁਣ ਇਸ ਵਿਚ 1 ਤੇਜ਼ ਪੱਤਾ, 1 ਚੱਮਚ ਮਿਰਚ, 1 ਚੱਮਚ ਧਨੀਆ, 1 ਚੱਮਚ ਹਲਦੀ, 1 ਚੱਮਚ ਲਾਲ ਮਿਰਚ ਪਾਓ।
4. ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਵਿਚ ਪਾਣੀ ਪਾਓ।
5. ਕੜਾਈ ਨੂੰ ਢੱਕ ਦਿਓ ਤੇ 8-10 ਮਿੰਟ ਲਈ ਪਕਾਓ।
6. ਸਟਾਕ ਨੂੰ ਛਾਣਨੀ ਨਾਲ ਛਾਣ ਲਓ।
7. ਹੁਣ ਇਕ ਕੜਾਹੀ 'ਚ ਤੇਲ ਅਤੇ ਵੇਸਣ ਪਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
ਵੇਸਣ ਪੱਕ ਜਾਣ ਤੇ ਇਸ ਵਿਚ ਪਾਣੀ ਪਾਓ ਤੇ ਰੌਕਸ (roux) ਬਣਾਓ
8. ਹੁਣ ਰੌਕਸ ਵਿਚ ਸਟਾਕ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਰਲਾ ਲਓ। ਸੁਆਦ ਅਨੁਸਾਰ ਨਮਕ ਪਾਓ। ਉਬਾਲੀ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
9. ਇਸ ਨੂੰ ਗਰਮ ਗਰਮ ਸਰਵ ਕਰੋ ਤੇ ਇਸ ਨੂੰ ਤਾਜ਼ੇ ਧਨੀਆ ਪੱਤੇ ਨਾਲ ਗਾਰਨਿਸ਼ ਕਰੋ।
ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox